Latest News & Events

ਮੇਲਾ ਗ਼ਦਰੀ ਬਾਬਿਆਂ ਦਾ
ਤਸਵੀਰਾਂ ਦੀ ਜ਼ੁਬਾਨੀ
ਦਿਨ: 29 ਅਕਤੂਬਰ 2011

ਵੀਡੀਓ: ਝੰਡੇ ਦਾ ਗੀਤ

ਕਾਫ਼ਲੇ ਦੇ ਵਿਸ਼ੇਸ਼ ਸਮਾਗਮ ਵਿੱਚ ਇੰਡੀਆ, ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਭਰ ਤੋਂ ਲੇਖਕ ਆਉਣਗੇ ਹਿੰਦੀ, ਅੰਗ੍ਰੇਜ਼ੀ, ਉਰਦੂ, ਅਤੇ ਪੰਜਾਬੀ ਸਾਹਿਤ ‘ਤੇ ਪੇਪਰ ਪੜ੍ਹੇ ਜਾਣਗੇ

ਟਰਾਂਟੋ:- (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ 28 ਅਤੇ 29 ਮਈ ਨੂੰ ਕਰਵਾਏ ਜਾ ਰਹੇ ‘ਪ੍ਰਗਤੀਸ਼ੀਲ ਸਾਹਿਤ’ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਚਾਰ-ਗੋਸ਼ਟੀ ਸਮਾਗਮ ਵਿੱਚ ਜਿੱਥੇ ਵੈਨਕੂਵਰ ਅਤੇ ਵਿਨੀਪੈੱਗ ਤੋਂ ਲੇਖਕ ਅਤੇ ਚਿੰਤਕ ਪਹੁੰਚ ਰਹੇ ਹਨ ਓਥੇ ਇੰਗਲੈਂਡ ਤੋਂ ਗੁਰਨਾਮ ਢਿੱਲੋਂ, ਇੰਡੀਆ ਤੋਂ ਡਾ. ਵਰਿਆਮ ਸਿੰਘ ਸੰਧੂ, ਡਾ ਸੁਰਿੰਦਰ ਗਿੱਲ, ਅਮਰੀਕਾ ਤੋਂ ਸੁਖਵਿੰਦਰ ਕੰਬੋਜ਼, ਰਵਿੰਦਰ ਸਹਿਰਾਅ, ਕੁਲਵਿੰਦਰ, ਸੁਰਿੰਦਰ ਸੋਹਲ, ਦਲਜੀਤ ਮੋਖਾ, ਰਣਧੀਰ ਸਿੰਘ, ਗੁਰਮੀਤ ਸੰਧੂ ਅਤੇ ਧਰਮਪਾਲ ਉੱਗੀ ਪਹੁੰਚ ਰਹੇ ਹਨ। ਵੈਨਕੂਵਰ ਤੋਂ ਆਉਣ ਵਾਲ਼ੇ ਲੇਖਕਾਂ ਵਿੱਚ ਸੁਰਿੰਦਰ ਧੰਜਲ, ਜੁਗਿੰਦਰ ਸ਼ਮਸ਼ੇਰ, ਡਾ. ਸਾਧੂ ਸਿੰਘ, ਸਤਵੰਤ ਦੀਪਕ ਅਤੇ ਨਦੀਮ ਪਰਮਾਰ ਸ਼ਾਮਲ ਹੋ ਰਹੇ ਹਨ ਜਦਕਿ ਵਿਨੀਪੈੱਗ ਤੋਂ ਗੁਰਦੀਪ ਸਿੰਘ ਅਤੇ ਸਾਥੀ ਸ਼ਾਮਲ ਹੋ ਰਹੇ ਹਨ। ਸਮਾਗਮ ਵਾਲ਼ੇ ਦਿਨ ਤੱਕ ਕੁਝ ਹੋਰ ਲੇਖਕਾਂ ਦੇ ਸ਼ਾਮਲ ਹੋਣ ਦੀ ਵੀ ਆਸ ਹੈ।
ਅਜੋਕੇ ਸਮੇਂ ਵਿੱਚ ‘ਪ੍ਰਗਤੀਸ਼ੀਲ ਸਾਹਿਤ’ ਦੀ ਦਸ਼ਾ ਅਤੇ ਦਿਸ਼ਾ ‘ਤੇ ਵਿਚਾਰ ਕਰਨ ਲਈ ਸਿਰਫ ਪੰਜਾਬੀ ਹੀ ਨਹੀਂ ਸਗੋਂ ਹਿੰਦੀ, ਉਰਦੂ, ਅਤੇ ਅੰਗ੍ਰੇਜ਼ੀ ਭਾਸ਼ਾਵਾਂ ਦੇ ਸਾਹਿਤ ਨੂੰ ਵੀ ਵਿਚਾਰਿਆ ਜਾਵੇਗਾ। ਹਿੰਦੀ ਸਾਹਿਤ ਬਾਰੇ ਪ੍ਰੋ. ਸ਼ੈਲਿਜਾ ਸਕਸੈਨਾ, ਉਰਦੂ ਸਾਹਿਤ ਬਾਰੇ ਅਜ਼ੀਮ ਮੁਹੰਮਦ ਅਤੇ ਨਦੀਮ ਪਰਮਾਰ, ਅੰਗ੍ਰੇਜ਼ੀ (ਅਫਰੀਕਨ) ਸਾਹਿਤ ਬਾਰੇ ਪ੍ਰੋਫ਼ੈਸਰ/ਲੇਖਿਕਾ/ਐਕਟਿਵਿਸਟ ਸਲੀਮਾਹ ਵਲਿਆਨੀ ਅਤੇ ਬ੍ਰਜਿੰਦਰ ਗੁਲਾਟੀ, ਅਤੇ ਪੰਜਾਬੀ ਸਾਹਿਤ ਬਾਰੇ ਗੁਰਦੇਵ ਚੌਹਾਨ ਅਤੇ ਬਲਦੇਵ ਦੂਹੜੇ ਵੱਲੋਂ ਪੇਪਰ ਪੜ੍ਹੇ ਜਾਣਗੇ ਅਤੇ ਹਰ ਪੇਪਰ ‘ਤੇ ਖੁੱਲ੍ਹ ਕੇ ਵਿਚਾਰ-ਚਰਚਾ ਹੋਵੇਗੀ।
ਭਾਵੇਂ ਪਹਿਲਾਂ ਇਹ ਸਮਾਗਮ ਸਿਰਫ ਸੰਖੇਪ ਮੀਟਿੰਗ ਦੇ ਰੂਪ ਵਿੱਚ ਹੀ ਮਿਥਿਆ ਗਿਆ ਸੀ ਪਰ ਦੋਸਤਾਂ ਦੇ ਮਿਲ਼ੇ ਹੁੰਗਾਰੇ ਤੋਂ ਬਾਅਦ ਪਹਿਲਾਂ ਇੱਕ ਦਿਨ ਅਤੇ ਹੁਣ ਦੋ ਦਿਨ ਦਾ ਕਰਨਾ ਪਿਆ ਹੈ। ਨਵੇਂ ਉਲੀਕੇ ਗਏ ਸਮਾਗਮ ਅਨੁਸਾਰ 28 ਮਈ, ਦਿਨ ਸਨਿੱਚਰਵਾਰ, ਨੂੰ ਸਵੇਰੇ 9.00 ਰਜਿਸਟਰੇਸ਼ਨ ਸ਼ੁਰੂ ਹੋਵੇਗੀ ਅਤੇ ਬਾਅਦ ਵਿੱਚ ਅੰਗ੍ਰੇਜ਼ੀ, ਉਰਦੂ, ਅਤੇ ਹਿੰਦੀ ਦੇ ਪੇਪਰ ਪੜ੍ਹੇ ਜਾਣਗੇ। ਸ਼ਾਮ ਤਕਰੀਬਨ 6.00 ਵਜੇ ਤੱਕ ਚੱਲਣ ਜਾ ਰਹੇ ਇਸ ਸਮਾਗਮ ਦੌਰਾਨ ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਵੀ ਹੋਵੇਗਾ। ਉਸੇ ਦਿਨ ਹੀ ਸ਼ਾਮ 8.30 ਵਜੇ ਸ਼ਾਨਦਾਰ ਕਵੀ ਦਰਬਾਰ ਕੀਤਾ ਜਾਵੇਗਾ ਜਿਸ ਵਿੱਚ ਆਏ ਹੋਏ ਮਹਿਮਾਨਾਂ ਦੇ ਨਾਲ਼ ਲੋਕਲ ਕਵੀ ਵੀ ਹਿੱਸਾ ਲੈਣਗੇ। 29 ਮਈ ਸਵੇਰ 9.00 ਵਜੇ ਪੰਜਾਬੀ ਸਾਹਿਤ ਬਾਰੇ ਪੇਪਰ ਪੜ੍ਹੇ ਜਾਣਗੇ ਅਤੇ ਬਾਅਦ ਵਿੱਚ ਚਾਹ ਦੀ ਛੋਟੀ ਜਿਹੀ ਬਰੇਕ ਤੋਂ ਬਾਅਦ ਸਮੁੱਚੇ ਸਮਾਗਮ ਨੂੰ ਵਿਚਾਰ ਕੇ ਮਤੇ ਪਾਸ ਕੀਤੇ ਜਾਣਗੇ। ਦੋਵਾਂ ਦਿਨਾਂ ਦੇ ਸਮਾਗਮਾਂ ਵਿੱਚ ਹਰ ਪੇਪਰ ਤੋਂ ਬਾਅਦ ਵਿਚਾਰ-ਵਟਾਂਦਰਾ ਹੋਵੇਗਾ ਜਿਸ ਵਿੱਚ ਹਰ ਕੋਈ ਭਾਗ ਲੈ ਸਕੇਗਾ।
ਏਥੇ ਇਹ ਗੱਲ ਵੀ ਖਾਸ ਤੌਰ ਤੇ ਵਰਨਣਯੋਗ ਹੈ ਕਿ ਇਹ ਸਮਾਗਮ ‘ਗ਼ਦਰ ਲਹਿਰ’ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਗ਼ਦਰ ਲਹਿਰ ਜਿੱਥੇ ਸਾਡਾ ਭਾਰਤੋਂ ਬਾਹਰ ਸੂਹਾ ਪ੍ਰਗਤੀਸ਼ੀਲ ਵਿਰਸਾ ਹੈ ਓਥੇ ਲੋਕ-ਹੱਕਾਂ ਦਾ ਘਾਣ ਕਰਨੀਆਂ ਤਾਕਤਾਂ ਖਿਲਾਫ਼ ਏਸ ਲਹਿਰ ਦੇ ਸਾਹਿਤ ਨੇ ਹੀ ਪਹਿਲੀ ਆਵਾਜ਼ ਬੁਲੰਦ ਕੀਤੀ ਸੀ। ਇਸ ਮੌਕੇ ਹੋਣ ਵਾਲੇ ਕਵੀ ਦਰਬਾਰ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਹੁਰਾਂ ਨੂੰ ਸਮਰਪਿਤ ਕਰਦਿਆਂ ਵੀ ਅਸੀਂ ਉਹਨਾਂ ਦੀ ਪੰਜਾਬੀ ਜਨ-ਸਾਧਾਰਨ ਨੂੰ ਲਾਈ ਪ੍ਰਗਤੀਸ਼ੀਲ ਜਾਗ ਅਤੇ ਮਗਰੋਂ ਇਸ ਦੇ ਪ੍ਰਭਾਵ ਹੇਠ ਪੈਦਾ ਹੋਏ ਨਾਮਵਰ ਪੰਜਾਬੀ ਲੇਖਕਾਂ/ਚਿੰਤਕਾਂ ਦੀ ਪ੍ਰਗਤੀਸ਼ੀਲ ਪ੍ਰਤੀਬੱਧਤਾ ਨੂੰ ਸਲਾਮ ਪੇਸ਼ ਕਰ ਰਹੇ ਹਾਂ।
ਇਹ ਸਮਾਗਮ ਸੰਤ ਸਿੰਘ ਸੇਖੋਂ ਹਾਲ (7420 ਬਰੈਮਲੀ ਰੋਡ, ਮਿਸੀਸਾਗਾ) ਵਿੱਚ ਹੋਵੇਗਾ ਅਤੇ ਇਸ ਵਿੱਚ ਭਾਗ ਲੈਣ ਲਈ ਸਭ ਨੂੰ ਖੁੱਲ੍ਹਾ ਸੁਦਾ ਹੈ। ਵਧੇਰੇ ਜਾਣਕਾਰੀ ਲਈ ਉਂਕਾਰਪ੍ਰੀਤ (647-449-3766), ਬ੍ਰਜਿੰਦਰ ਗੁਲਾਟੀ (905-804-1805), ਜਾਂ ਕੁਲਵਿੰਦਰ ਖਹਿਰਾ (647-407-1955) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।

3 ਸਿੱਖ ਰੈਜ਼ੀਮੈਂਟ ਦਾ ਵਫ਼ਦ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵੇਖਣ ਆਏ।

17 ਅਪ੍ਰੈਲ: ਅੱਜ ਜਲੰਧਰ ਛਾਉਣੀ ਤੋਂ ਭਾਰਤੀ ਫੌਜ ਦੀ 3 ਸਿੱਖ ਰੈਜ਼ੀਮੈਂਟ ਦੇ 200 ਦੇ ਕਰੀਬ ਅਫ਼ਸਰ ਤੇ ਜੁਆਨ ਆਪਣੇ ਪਰਿਵਾਰਾਂ ਸਮੇਤ ਦੇਸ਼ ਭਗਤ ਯਾਦਗਾਰ ਹਾਲ ਦਾ ਮਿਊਜ਼ਿਅਮ ਦੇਖਣ ਲਈ ਪੁੱਜੇ। ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਉਨ੍ਹਾਂ ਨੂੰ ਜੀ ਆਇਆ ਕਹਿੰਦਿਆਂ ਗ਼ਦਰ ਪਾਰਟੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਕਾਮਰੇਡ ਗੁਰਮੀਤ ਨੇ ਉਨ੍ਹਾਂ ਨੂੰ ਮਿਊਜ਼ਿਅਮ ਵਿਚ ਲੱਗੀਆਂ ਗ਼ਦਰੀਆਂ ਦੀ ਤਸਵੀਰਾਂ ਅਤੇ ਉਨ੍ਹਾਂ ਨਾਲ ਸਬੰਧਿਤ ਲਹਿਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਗ਼ਦਰੀ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਮਨਾਏ ਜਾਣ ਵਾਲੇ ਗ਼ਦਰੀ ਬਾਬਿਆਂ ਦੇ ਮੇਲੇ ‘ਤੇ ਆਉਣ ਦਾ ਸੱਦਾ ਦਿੱਤਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਛਾਪੀ ਜਾਣ ਵਾਲੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ, ਜਿਸ ਨੂੰ ਉਨ੍ਹਾਂ ਨੇ ਬੜੀ ਦਿਲਚਸਪੀ ਨਾਲ ਸੁਣਿਆ ਅਤੇ ਜਾਣ ਵੇਲੇ ਗ਼ਦਰ ਪਾਰਟੀ ਦਾ ਲਿਟਲੇਚਰ ਵੀ ਖਰੀਦ ਕੇ ਗਏ।

ਜਲੰਧਰ, 13 ਅਪ੍ਰੈਲ: ਭਾਰਤ ਦੇ ਅਜ਼ਾਦੀ ਸੰਗਰਾਮ ‘ਚ ਤਿੱਖਾ, ਇਤਿਹਾਸਕ ਇਨਕਲਾਬੀ ਮੋੜ ਲਿਆਉਣ ਵਾਲੇ ਜੱਲ੍ਹਿਆਵਾਲਾ ਬਾਗ਼ ਦੇ ਖ਼ੂਨੀ ਕਾਂਡ ਅਤੇ ਗ਼ਦਰ ਪਾਰਟੀ ਦੇ 98ਵੇਂ ਸਥਾਪਨਾ ਦਿਹਾੜੇ ਨੂੰ ਸਮਰਪਤ ਸਲਾਨਾ ਸਮਾਗਮ ਮੌਕੇ ਜਿਥੇ ਆਪਣੇ ਅਮੀਰ ਇਤਿਹਾਸਕ ਵਿਰਸੇ ਨੂੰ ਸੰਭਾਲਣ, ਖੋਜ਼-ਪੜਤਾਲ ਅਧਿਐਨ ਕਰਨ ਵੱਲ ਧਿਆਨ ਖਿਚਿਆ, ਉਥੇ ਵਿਸ਼ੇਸ਼ ਕਰਕੇ ਗ਼ਦਰ ਲਹਿਰ ਦੇ ਫਲਸਫ਼ੇ, ਰਾਜਨੀਤੀ, ਸਾਹਿਤ (ਖਾਸ ਤੌਰ ‘ਤੇ ਗ਼ਦਰੀ-ਕਾਵਿ) ਨੂੰ ਅਜੋਕੀਆਂ ਅਤੇ ਭਵਿੱਖ ਦੀਆਂ ਚੁਣੌਤੀਆਂ ਦੇ ਸਨਮੁੱਖ ਪ੍ਰਸੰਗਕਤਾ ਉਭਾਰਨ ਉਪਰ ਜ਼ੋਰ ਦਿੱਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਬਲਬੀਰ ਕੌਰ ਬੁੰਡਾਲਾ ਨੇ ਇਸ ਮੌਕੇ 1913 ‘ਚ ਬਣੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਕੀਤੀ। ਮੰਚ ‘ਤੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਡਾ. ਰਘਬੀਰ ਕੌਰ ਉਨ੍ਹਾਂ ਦੇ ਨਾਲ ਸਨ।
ਸਥਾਪਨਾ ਦਿਵਸ ਸਮਾਰੋਹ ਦੇ ਮੁੱਖ ਬੁਲਾਰੇ ਬਲਬੀਰ ਕੌਰ ਨੇ ਗ਼ਦਰੀ ਝੰਡੇ ਨੂੰ ਪ੍ਰਣਾਮ ਕਰਦਿਆਂ ਗ਼ਦਰ ਪਾਰਟੀ ਦੇ ਆਦਰਸ਼ਾਂ ਦੇ ਨਕਸ਼ ਉਭਾਰਦਿਆਂ ਕਿਹਾ ਕਿ ਜਿਸ ਅਜ਼ਾਦੀ ਅਤੇ ਸਮਾਜਕ ਬਰਾਬਰੀ ਲਈ ਗ਼ਦਰ ਲਹਿਰ ਦੇ ਨਿਰੰਤਰਤਾ ਮੁੱਲਵਾਨ ਹੈ ਉਸਦੀ ਪੂਰਤੀ ਲਈ ਸਭਨਾ ਲੋਕ-ਹਿਤੈਸ਼ੀ, ਦੇਸ਼ ਭਗਤ ਅਤੇ ਜਮਹੂਰੀ ਸ਼ਕਤੀਆਂ ਨੂੰ ਮਿਲਕੇ ਲੋਕ-ਸੰਘਰਸ਼ ਦਾ ਝੰਡਾ ਬੁਲੰਦ ਰੱਖਣਾ ਚਾਹੀਦਾ ਹੈ।
ਜਾਤ-ਪਾਤ, ਫਿਰਕਾਪ੍ਰਸਤੀ ਅਤੇ ਹਰ ਤਰ੍ਹਾਂ ਦੇ ਫੁੱਟ-ਪਾਊ ਪੁਆੜਿਆਂ ਤੋਂ ਸੁਚੇਤ ਰਹਿਣ ਅਤੇ ਲੋਕ-ਏਕਤਾ ਦੀ ਜੋਟੀ ਪਾ ਕੇ ਉਨ੍ਹਾਂ ਨੇ ਕੁਝ ਘਰਾਣਿਆਂ ਦੀ ਅਜ਼ਾਦੀ ਨੂੰ ਸਮਝਕੇ ਲੋਕਾਂ ਦੀ ਪੁਗਤ ਵਾਲੇ ਸਮਾਜ ਲਈ ਉਨ੍ਹਾਂ ਨੇ ਗੁਰਦਾਸ ਰਾਮ ਆਲਮ ਦੀਆਂ ਕਵਿਤਾਵਾਂ ਦੇ ਹਵਾਲੇ ਦਿੰਦਿਆਂ ਲੁੱਟ ਅਤੇ ਜ਼ਬਰ ਤੋਂ ਨਿਜ਼ਾਤ ਪਾਉਣ ਦਾ ਸੱਦਾ ਦਿੱਤਾ।
ਦੂਜੇ ਸੈਸ਼ਨ ਦੇ ਪ੍ਰਧਾਨਗੀ ਮੰਡਲ ‘ਚ ਕਮੇਟੀ ਦੇ ਪ੍ਰਧਾਨ ਸੀਨੀਅਰ ਵਕੀਲ ਦਰਬਾਰਾ ਸਿੰਘ ਢਿੱਲੋਂ, ਮੀਤ ਪ੍ਰਧਾਨ ਨੌਨਿਹਾਲ ਸਿੰਘ, ਡਾ. ਪ੍ਰੇਮ ਸਿੰਘ, ਬਲਬੀਰ ਕੌਰ ਬੁੰਡਾਲਾ ਸਸ਼ੋਭਤ ਹੋਏ।
ਕਮੇਟੀ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਅਗਲੇ ਤਿੰਨ ਵਰ੍ਹੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ-2013 ਦੀ ਮੁਹਿੰਮ ਨੂੰ ਸਫ਼ਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ 1913 ‘ਚ ਗ਼ਦਰ ਪਾਰਟੀ ਦੀ ਨੀਂਹ ਰੱਖੀ ਗਈ ਜੋ ਚੁਣੌਤੀਆਂ ਉਸ ਦੌਰ ‘ਚ ਸਨ, ਅੱਜ ਉਸ ਤੋਂ ਕਿਤੇ ਗੰਭੀਰ ਹਨ, ਇਸ ਲਈ ਸਾਨੂੰ ਸੁਨੱਖਾ ਸਮਾਜ ਸਿਰਜਣ ਲਈ ਚੱਲ ਰਹੇ ਯਤਨਾਂ ‘ਚ ਆਪਣੀ ਬਣਦੀ ਭੂਮਿਕਾ ਅਦਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
‘ਗ਼ਦਰ ਲਹਿਰ ਦੀ ਕਵਿਤਾ: ਸਮਕਾਲ ਦੇ ਰੂ-ਬ-ਰੂ‘ ਵਿਸ਼ੇ ਉਪਰ ਹੋਈ ਗੰਭੀਰ ਵਿਚਾਰ ‘ਚ ਮੁੱਖ ਬੁਲਾਰੇ ਡਾ. ਸੁਰਜੀਤ ਨੇ ਬੋਲਦਿਆਂ ਕਿਹਾ ਕਿ ਗ਼ਦਰ ਲਹਿਰ ਅਤੇ ਉਸ ਦੀ ਕਵਿਤਾ ਉਸ ਇਤਿਹਾਸਕ ਦੌਰ ਵਿਚ ਸਮੁੱਚੇ ਵਿਸ਼ਵ ਵਿੱਚ ਬਸਤੀਵਾਦ ਦੇ ਵਿਰੋਧ ਵਿਚ ਚੱਲ ਰਹੇ ਮੁਕਤੀ ਸੰਘਰਸ਼ਾਂ, ਕੌਮੀ ਉਠਾਨ ਦੀਆਂ ਲਹਿਰਾਂ, ਜਾਗੀਰਦਾਰੀ ਅਤੇ ਪੂੰਜੀਵਾਦ ਦੇ ਵਿਰੋਧ ਵਿਚ ਚੱਲਦੇ ਜਨ-ਅੰਦੋਲਨਾ, ਸਮਾਜਵਾਦੀ ਨਿਜ਼ਾਮ ਲਈ ਜ਼ੋਰ ਫੜ ਰਹੇ ਕ੍ਰਾਂਤੀਕਾਰੀ ਸੰਘਰਸ਼ਾਂ ਅਤੇ ਮਾਨਵੀ ਹੱਕਾਂ ਦੀ ਪ੍ਰਾਪਤੀ ਲਈ ਚੱਲ ਕੇ ਹੋਰ ਸੰਘਰਸ਼ਾਂ ਨਾਲ ਨਾਤਾ ਜੋੜਦੀ ਹੈ।


ਡਾ. ਸੁਰਜੀਤ ਨੇ ਇਤਿਹਾਸ ਅਤੇ ਸਾਹਿਤ ਦੇ ਝਰੋਖੇ ਦਾ ਹਵਾਲਾ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਵਿਸ਼ਵੀਕਰਨ ਦੇ ਨਾਂ ਹੇਠ ਅੱਜ ਦੀ ਸਰਕਾਰ ਨੇ ਜਿਵੇਂ ਸਾਮਰਾਜੀ ਵਿੱਤੀ ਸੰਸਥਾਵਾਂ ਅੱਗੇ ਪੂਰਾ ਦੇਸ਼ ਪਰੋਸ ਦਿੱਤਾ ਹੈ, ਇਸਦਾ ਨਤੀਜਾ ਇਹ ਹੋਵੇਗਾ ਕਿ ਗ਼ਦਰ ਲਹਿਰ ਦੀ ਪਹਿਲੀ ਸ਼ਤਾਬਦੀ-2013 ਵਿੱਚ ਨਵੇਂ ਗ਼ਦਰੀ, ਰਾਜਨੀਤਕ ਅਤੇ ਸਭਿਆਚਾਰਕ ਲਹਿਰ ਦੇ ਉਠਾਣ ਦੀ ਸ਼ਤਾਬਦੀ ਬਣਕੇ ਰਹੇਗੀ।
ਡਾ. ਸੁਰਜੀਤ ਨੇ ਪੰਜਾਬੀ ਦੀ ਅਜੋਕੀ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਇਹ ਕਵਿਤਾ ਆਮ ਤੌਰ ‘ਤੇ ਇਲੀਟ ਸੁਭਾਅ ਦੀ ਧਾਰਨੀ ਹੋ ਰਹੀ ਹੈ, ਇਥੋਂ ਤੱਕ ਕਿ ‘ਛੰਦ ਬੱਧ ਕਵਿਤਾ‘ ਅਤ ਕਾਵਿ-ਗਾਇਨ ਨੂੰ ਸਿਰਜਣਾਤਮਕ ਸੰਭਾਵਨਾਵਾਂ ਤੋਂ ਸੱਖਣਾ ਕਿਹਾ ਜਾਣ ਲੱਗ ਪਿਆ ਹੈ।
ਡਾ. ਸੁਰਜੀਤ ਨੇ ਬਾ-ਦਲੀਲ ਗ਼ਦਰੀ ਕਾਵਿ ਦਾ ਇਤਿਹਾਸਕ ਮੁੱਲ ਪੇਸ਼ ਕਰਦਿਆਂ ਕਿਹਾ ਕਿ ਅੱਜ ਵੀ ਜਿਹੜੇ ਆਪਣੇ ਜੰਗਲ, ਜ਼ਮੀਨ, ਮਿਹਨਤ, ਮਾਨਵੀ ਹੱਕਾਂ ਦੀ ਗੱਲ ਕਰਦੇ ਨੇ ਉਨ੍ਹਾਂ ਨੂੰ ਵੀ ਦਹਿਸ਼ਤਗਰਦ ਦਾ ਠੱਪਾ ਲਗਾਇਆ ਜਾ ਰਿਹੈ। ਅਜਿਹਾ ਕਰਕੇ ਉਹ ਕਿਸੇ ਵੀ ਹੱਕ ਮੰਗਦੇ ਨੂੰ ਨਿਖੇੜਨ ਜਾਂ ਉਸ ਨੂੰ ਜ਼ਬਰ ਦਾ ਨਿਸ਼ਾਨਾ ਬਣਾਉਣ ਲਈ ਹੱਲਾ ਬੋਲਣ ਦਾ ਆਧਾਰ ਪੈਦਾ ਕਰਦੇ ਹਨ।
ਬਹਿਸ ਨੂੰ ਅੱਗੇ ਤੋਰਦਿਆਂ ਡਾ. ਪਰਮਿੰਦਰ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਕਿਹਾ ਕਿ ਡਾ. ਸੁਰਜੀਤ ਦੇ ਪਰਚੇ ਦਾ ਹਾਸਲ ਇਹ ਹੈ ਕਿ ਇਹ ਅੰਨ੍ਹੇ ਕੌਮੀ ਜਨੂੰਨ ਅਤੇ ਅਖੌਤੀ ਧਰਮ-ਨਿਰਪੱਖਤਾ ਦੀਆਂ ਹਾਕਮ ਜਮਾਤੀ ਦ੍ਰਿਸ਼ਟੀਆਂ ਤੋਂ ਉਪਰ ਉਠ ਕੇ ਖੂਬਸੂਰਤ ਸਨਾਖ਼ਤ ਅਤੇ ਮੁਹਾਂਦਰਾ ਦਿੱਤਾ ਹੈ।
ਡਾ. ਪਰਮਿੰਦਰ ਨੇ ਕਿਹਾ ਮੱਧ-ਯੁੱਗ ਤੋਂ ਲੈ ਕੇ ਅੱਜ ਤੱਕ ਉਹੀ ਸਾਹਿਤ ਲੋਕਾਂ ਤੱਕ ਪਹੁੰਚ ਸਕਦਾ ਹੈ, ਜਿਹੜਾ ਦੱਬੇ ਕੁਚੱਲੇ ਲੋਕਾਂ ਅਤੇ ਉਨ੍ਹਾਂ ਦੇ ਸੰਘਰਸ਼ਾਂ ਦੀ ਗੱਲ ਕਰਦਾ ਹੈ।
ਹਰਵਿੰਦਰ ਭੰਡਾਲ ਨੇ ਬਹਿਸ ‘ਚ ਭਾਗ ਲੈਂਦਿਆ ਕਿਹਾ ਕਿ ਗ਼ਦਰੀ ਕਵੀ ਉਸ ਮੌਕੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਦੋ ਚਾਰ ਹੋ ਰਿਹਾ ਸੀ ਉਸਦੀ ਕਾਵਿ ਸਿਰਜਣਾ ਉਸ ਵਿਚੋਂ ਹੋਣੀ ਹੈ ਨਾ ਕਿ ਸਿਰਫ਼ ਉਸ ਦੇ ਤੈਅ ਸ਼ੁਦਾ ਗ਼ਦਰੀ ਪ੍ਰੋਗਰਾਮ ਦੇ ਹੀ ਜੁਮਰੇ ਵਿਚੋਂ।
ਪ੍ਰੋ. ਪਿਆਰਾ ਸਿੰਘ ਭੋਗਲ ਨੇ ਕਿਹਾ ਕਿ ਵਿਚਾਰ ਚਰਚਾ ‘ਚ ਆਏ ਪਰਚੇ ਦੀ ਸਾਹਿਤਕਤਾ ਉਪਰ ਹੋਰ ਧਿਆਨ ਦੇਣ ਦੀ ਲੋੜ ਹੈ।
ਕਾਮਰੇਡ ਜਗਰੂਪ ਨੇ ਕਿਹਾ ਕਿ ਸਾਹਿਤ ਉਹੀ ਹੈ ਜਿਹੜਾ ਲੋਕਾਂ ਨੂੰ ਜ਼ਿੰਦਗੀ ਦਾ ਹਾਣੀ ਬਣਾਉਂਦਾ ਹੈ।
ਜਗਵਿੰਦਰ ਜੋਧਾ ਨੇ ਕਿਹਾ ਕਿ ਸਮਾਜਕ ਸਮੀਕਰਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੀ ਲੋਕ-ਸਾਹਿਤ ਦੀ ਸਿਰਜਣਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਥਾਪਤ ਪ੍ਰਮਾਣਾਂ ਨੂੰ ਤੋੜਨ ਦਾ ਕੰਮ ਕਰਦਾ ਹੈ ਡਾ. ਸੁਰਜੀਤ ਦਾ ਪਰਚਾ।
ਡਾ. ਪ੍ਰੇਮ ਸਿੰਘ ਨੇ ਪ੍ਰਧਾਨਗੀ ਭਾਸ਼ਣ ‘ਚ ਸਮੇਟਵੀਆਂ ਮਹੱਤਵਪੂਰਣ ਟਿੱਪਣੀਆਂ ਕੀਤੀਆਂ।
ਡਾ. ਸੁਰਜੀਤ ਨੇ ਆਏ ਸੁਆਲਾਂ ਦੇ ਜਵਾਬ ਦਿੱਤੇ। ਮੰਚ ਸੰਚਾਲਨ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤੀ। ਇਸ ਮੌਕੇ ਕਮੇਟੀ ਮੈਂਬਰ ਡਾ. ਵਰਿਆਮ ਸਿੰਘ ਸੰਧੂ, ਗੁਰਮੀਤ, ਕੁਲਵੰਤ ਸੰਧੂ, ਅਜਮੇਰ, ਭਗਤ ਸਿੰਘ, ਜਗਰੂਪ ਆਦਿ ਵੀ ਹਾਜ਼ਰ ਸਨ।
12 ਅਪ੍ਰੈਲ: ਗ਼ਦਰ ਪਾਰਟੀ ਦੇ ਮਹਾਨ ਸ਼ਹੀਦ ਮਾਸਟਰ ਊਧਮ ਸਿੰਘ ਕਸੇਲ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਕਸੇਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਲਾਨਾ ਸਮਾਗਮ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਉਪ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ, ਕੋ-ਕੋਆਰਡੀਨੇਟਰ ਗੁਰਮੀਤ, ਖਜ਼ਾਨਚੀ ਰਘਬੀਰ ਸਿੰਘ ਛੀਨਾ, ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਾਮਰੇਡ ਚਰੰਜੀ ਲਾਲ ਤੇ ਕਾਮਰੇਡ ਦੇਵ ਰਾਜ ਸਮਾਗਮ ਵਿੱਚ ਪੁੱਜੇ। ਮਾਸਟਰ ਊਧਮ ਸਿੰਘ ਕਸੇਲ ਦੀ ਜੀਵਨੀ ਬਾਰੇ ਲਿਖੀ ਕਿਤਾਬ ਦੇ ਦੂਸਰੇ ਐਡੀਸ਼ਨ ਨੂੰ ਰਿਲੀਜ਼ ਕੀਤਾ ਅਤੇ ਕਮੇਟੀ ਵਲੋਂ ਪ੍ਰੋ. ਵਰਿਆਮ ਸਿੰਘ ਸੰਧੂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਗ਼ਦਰ ਪਾਰਟੀ ਦੀ ਮਨਾਈ ਜਾ ਰਹੀ ਸ਼ਤਾਬਦੀ ਦੀਆਂ ਤਿਆਰੀਆਂ ਅਤੇ ਕਮੇਟੀ ਵਲੋਂ ਕੀਤੇ ਜਾ ਰਹੇ ਹੋਰ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਮਾਸਟਰ ਊਧਮ ਸਿੰਘ ਕਸੇਲ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਾਨਫਰਾਂਸਿਸਕੋ (ਅਮਰੀਕਾ) ਵਿਖੇ ਗ਼ਦਰ ਪਾਰਟੀ ਦੇ ਹੈਡ ਕੁਆਟਰ ਯੁਗਾਂਤਰ ਆਸ਼ਰਮ ਨੂੰ ਆਮ ਲੋਕਾਂ ਦੇ ਦਰਸ਼ਨਾਂ ਦੇ ਖੋਲ੍ਹਣ ਬਾਰੇ ਕਮੇਟੀ ਵਲੋਂ ਕੀਤੀ ਜਾ ਰਹੀ ਮੰਗ ਦੀ ਹਮਾਇਤ ਕਰਨ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਕਮੇਟੀ ਦੇ ਉਕਤ ਸਾਥੀ ਗੁਰਦਵਾਰਾ ਝਾੜ ਸਾਹਿਬ ਗਏ ਅਤੇ ਉਥੋਂ ਦੇ ਪ੍ਰਬੰਧਕਾਂ ਨੂੰ ਮਿਲ ਕੇ ਉਸ ਜਗ੍ਹਾ ‘ਤੇ ਗ਼ਦਰ ਪਾਰਟੀ ਦੇ ਆਗੂਆਂ ਵਲੋਂ ਕੀਤੀਆਂ ਜਾਂਦੀਆਂ ਮੀਟਿੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਸ ਇਤਿਹਾਸਕ ਜਗ੍ਹਾ ‘ਤੇ ਗ਼ਦਰੀ ਸ਼ਹੀਦਾਂ ਦੀ ਇਕ ਸਿਲ੍ਹ ਲਾਉਣ ਬਾਰੇ ਵਿਚਾਰ ਵੀ ਸਾਂਝੇ ਕੀਤੇ ਤੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਯੋਧਿਆਂ ਦੀ ਯਾਦ ਵਿੱਚ ਵੀ ਇਕ ਸਮਾਗਮ ਕੀਤਾ ਜਾਵੇ।
ਇਸ ਤੋਂ ਬਾਅਦ ਸਾਥੀ ਗ਼ਦਰ ਪਾਰਟੀ ਦੀ ਸ਼ਹੀਦ ਇੰਦਰ ਸਿੰਘ ਦੇ ਪਿੰਡ ਪੱਧਰੀ ਵਿਖੇ ਗਏ ਅਤੇ ਉਥੇ ਪਿੰਡ ਦੇ ਪ੍ਰਮੁੱਖ ਵਿਅਕਤੀਆਂ ਨਾਲ ਇਕ ਭਰਵੀਂ ਮੀਟਿੰਗ ਹੋਈ। ਉਥੇ ਵੀ ਉਸ ਪਿੰਡ ਦੇ ਹੋਰ ਗ਼ਦਰੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਬਾਰੇ ਵਿਚਾਰਾਂ ਕੀਤੀਆਂ ਅਤੇ ਉਥੇ ਵੀ ਉਨ੍ਹਾਂ ਦੀ ਯਾਦ ਵਿਚ ਸਮਾਗਮ ਕਰਨ ਬਾਰੇ ਪ੍ਰੋਗਰਾਮ ਬਣਾਇਆ।
ਇਸ ਤੋਂ ਬਾਅਦ ਗ਼ਦਰੀਆਂ ਦੇ ਇਤਿਹਾਸਕ ਪਿੰਡ ਸੁਰ ਸਿੰਘ ਵਿਖੇ ਵੀ ਗ਼ਦਰੀ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਨ ਬਾਰੇ ਪ੍ਰੋ. ਵਰਿਆਮ ਸਿੰਘ ਸੰਧੂ ਨੇ ਪਿੰਡ ਦੇ ਜ਼ਿੰਮੇਵਾਰ ਵਿਅਕਤੀਆਂ ਨਾਲ ਵਿਚਾਰ ਵਟਾਂਦਰੇ ਕੀਤੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਬਣਾਇਆ।

30 ਮਾਰਚ 2011, ਭਿਖੀਵਿੰਡ: ਬਲਾਕ ਕਮਿਊਨਿਸਟ ਪਾਰਟੀ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਭਿਖੀਵਿੰਡ ਵਿਖੇ ਗ਼ਦਰ ਪਾਰਟੀ ਦੇ ਸ਼ਹੀਦਾਂ ਅਤੇ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੀ ਯਾਦ ਵਿੱਚ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ, ਜਿਸ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਉਪ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ ਅਤੇ ਕੋ-ਕੋਆਰਡੀਨੇਟਰ ਗੁਰਮੀਤ ਸਮਾਗਮ ਵਿੱਚ ਪੁੱਜੇ। ਇਸ ਮੌਕੇ ‘ਤੇ ਕਾਮਰੇਡ ਨੌਨਿਹਾਲ ਸਿੰਘ ਨੇ ਆਪਣੀ ਤਕਰੀਰ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ 2013 ਵਿੱਚ ਗ਼ਦਰ ਪਾਰਟੀ ਦੀ ਆ ਰਹੀ ਸ਼ਤਾਬਦੀ ਨੂੰ ਵੱਡੇ ਪੱਧਰ ਮਨਾਉਣ ਸਬੰਧੀ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਇਕੱਠ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਇਲਾਕੇ ਦੇ ਗ਼ਦਰੀ ਸ਼ਹੀਦਾਂ ਦੇ ਪਿੰਡਾਂ ਵਿੱਚ ਉਨ੍ਹਾਂ ਦੇ ਦਿਨ ਮਨਾਉਣ ਅਤੇ ਉਨ੍ਹਾਂ ਦੀ ਯਾਦ ਵਿੱਚ ਸਮਾਗਮ ਕਰਕੇ ਗ਼ਦਰ ਲਹਿਰ ਦਾ ਸੁਨੇਹਾ ਘਰ-ਘਰ ਪਹੁੰਚਾਉਣ ਅਤੇ ਗ਼ਦਰ ਪਾਰਟੀ ਦੇ ਸੂਰਬੀਰਾਂ ਦੀ ਕੁਰਬਾਨੀਆਂ ਬਾਰੇ ਲਿਟਲੇਚਰ ਛਾਪ ਕੇ ਵੰਡਿਆ ਜਾਵੇ।

ਕਾਲੇ ਕਾਨੂੰਨਾਂ ਖਿਲਾਫ਼ ਕਨਵੈਨਸ਼ਨ ਵੱਲੋਂ ਪਾਸ ਮਤਾ

ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਦੋ ਬਿੱਲ (ਪੰਜਾਬ ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ-2010 ਅਤੇ ਪੰਜਾਬ ਵਿਸ਼ੇਸ਼ ਸੁਰੱਖਿਆ ਗਰੁੱਪ ਬਿੱਲ-2010) ਅਤੇ ਕਾਨੂੰਨਾਂ ‘ਚ ਕੀਤੀਆਂ ਸੋਧਾਂ ਵਾਪਸ ਕਰਾਉਣ ਲਈ ਸਾਂਝੀ ਆਵਾਜ਼ ਉਠਾਉਣ ਵਾਸਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਨਵੈਨਸ਼ਨ ਕੀਤੀ ਗਈ।
ਅੱਜ
15 ਮਾਰਚ 2011 ਨੂੰ ਦੇਸ਼ ਭਗਤ ਯਾਦਗਾਰ ਹਾਲ ‘ਚ ਹੋਈ ਕਨਵੈਨਸ਼ਨ ਦੀ ਵਿਸ਼ੇਸ਼ਤਾ ਇਹ ਹੈ ਕਿ ਕਮੇਟੀ ਦੇ ਸੱਦੇ ਨੂੰ ਪੰਜਾਬ ਦੀਆਂ ਲੋਕ-ਦਰਦੀ, ਇਨਸਾਫ਼ ਪਸੰਦ, ਜਮਹੂਰੀ-ਇਨਕਲਾਬੀ ਜਥੇਬੰਦੀਆਂ ਅਤੇ ਜਮਹੂਰੀ ਹੱਕਾਂ ਦੀਆਂ ਝੰਡਾ ਬਰਦਾਰ ਸਖ਼ਸ਼ੀਅਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਹਥਲੇ ਮਤੇ ਉਪਰ ਆਪਣੀ ਸਹਿਮਤੀ ਪਾਈ।
ਤਾਜ਼ਾ ਪਾਸ ਕੀਤੇ ਕਾਨੂੰਨਾਂ, ਇਨ੍ਹਾਂ ਦੇ ਪਿਛੋਕੜ ਅਤੇ ਭਵਿੱਖ ‘ਚ ਇਨ੍ਹਾਂ ਦੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਗੰਭੀਰ ਵਿਚਾਰਾਂ ਕਰਨ ਉਪਰੰਤ ਕਨਵੈਨਸ਼ਨ ਨੇ ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਸਮੇਂ ਪੰਜਾਬ ਸਰਕਾਰ ਵਲੋਂ ਦਿੱਤੀਆਂ ਦਲੀਲਾਂ ਨੂੰ ਨਿਰ-ਆਧਾਰ ਅਤੇ ਬੇਤੁਕਾ ਦੱਸਦਿਆਂ ਇਨ੍ਹਾਂ ਨੂੰ ਲੋਕਾਂ ਦੇ ਮੁੱਢਲੇ ਸੰਵਿਧਾਨਕ ਜਮਹੂਰੀ ਅਧਿਕਾਰਾਂ ਉਪਰ ਨੰਗਾ ਚਿੱਟਾ ਛਾਪਾ ਕਰਾਰ ਦਿੰਦਿਆਂ ਦੋ ਟੁੱਕ ਰੱਦ ਕੀਤਾ ਹੈ।
ਕਨਵੈਨਸ਼ਨ ਦਾ ਮੱਤ ਹੈ ਕਿ ਸੰਵਿਧਾਨ ਦੀ ਧਾਰਾ
19, ਭਾਰਤ ਵਾਸੀਆਂ ਨੂੰ ਕੁੱਝ ਬੁਨਿਆਦੀ ਅਧਿਕਾਰ ਦਿੰਦੀ ਹੈ। ਧਾਰਾ 19 ਦੀ ਉਪ ਧਾਰਾ ਏ ਵਿੱਚ ਮਿਲੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦੇ ਅਧਿਕਾਰਾਂ ਉਪਰ ਤਾਜ਼ਾ ਪਾਸ ਕੀਤੇ ਬਿੱਲ ਸਿੱਧਾ ਹੱਲਾ ਬੋਲਦੇ ਹਨ, ਜਿਨ੍ਹਾਂ ਨੂੰ ਕਦਾਚਿਤ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਕਨਵੈਨਸ਼ਨ ਇਹ ਸਮਝਦੀ ਹੈ ਕਿ ਮੌਲਿਕ ਅਧਿਕਾਰ ਐਵੇਂ ਹਾਸਲ ਨਹੀਂ ਹੋਏ, ਇਨ੍ਹਾਂ ਪਿੱਛੇ ਅਜ਼ਾਦੀ ਸੰਗਰਾਮ ਦਾ ਲੰਮਾ ਅਤੇ ਅਥਾਹ ਕੁਰਬਾਨੀਆਂ ਭਰਿਆ ਇਤਿਹਾਸ ਹੈ।
1857 ਦਾ ਗ਼ਦਰ, ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਮਕਾਲੀਆਂ ਦੀ ਨੌਜਵਾਨ ਭਾਰਤ ਸਭਾ ਲਹਿਰ, ਆਈ.ਐਨ.ਏ. ਲਹਿਰ ਆਦਿ ਕੌਮੀ ਮੁਕਤੀ ਲਹਿਰਾਂ ਦਾ ਸ਼ਾਨਾਮੱਤਾ ਇਤਿਹਾਸ ਗਵਾਹ ਹੈ ਕਿ ਸਮੇਂ ਸਮੇਂ ਲੋਕਾਂ ਅਤੇ ਲੋਕ ਲਹਿਰਾਂ ਉਪਰ ਮੜ੍ਹੇ ਜਾਂਦੇ ਰਹੇ ਕਾਲੇ ਕਾਨੂੰਨਾਂ ਦਾ ਸ਼ਿਕੰਜਾ ਵਗਾਹ ਮਰਨ ਲਈ ਲੋਕ ਆਵਾਜ਼ ਉਠਾਉਂਦੇ ਅਤੇ ਸਿਰੜੀ ਘੋਲ ਕਰਦੇ ਆਏ ਹਨ। ਲੋਕਾਂ ਦੀ ਆਵਾਜ਼ ਬੰਦ ਕਰਨ ਦੇ ਕਦਮਾਂ ਨੂੰ ਨਾਕਾਮ ਕਰਦੇ ਆਏ ਹਨ।
ਮਨੁੱਖੀ ਇਤਿਹਾਸ ਵਿੱਚ ਇਹ ਗੱਲ ਸਾਫ਼ ਅਤੇ ਸਪਸ਼ੱਟ ਹੈ ਕਿ ਵਿਚਾਰਾਂ ਦੇ ਪ੍ਰਗਟਾਵੇਂ ਦੀ ਅਜ਼ਾਦੀ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਇਨ੍ਹਾਂ ਦੀ ਰਾਖੀ ਕਰਨਾ ਉਸ ਦਾ ਮੁੱਢਲਾ ਫਰਜ਼ ਹੈ।
ਇਨ੍ਹਾਂ ਆਦਰਸ਼ਾਂ ਅਤੇ ਵਿਰਾਸਤ ਦੀ ਤਾਸੀਰ ਨੂੰ ਸਮਝਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਆਪਣਾ ਫਰਜ਼ ਸਮਝਦੀ ਹੈ ਕਿ ਇਹ ਕਾਲੇ ਕਾਨੂੰਨਾਂ ਦੇ ਸਾਡੇ ਸਮਾਜ ਅਤੇ ਹੱਕ ਸੱਚ ਇਨਸਾਫ਼ ਲਈ ਜੂਝਦੇ ਲੋਕਾਂ ਉਪਰ ਪੈਣ ਵਾਲੇ ਅਸਰਾਂ ਬਾਰੇ ਜਾਗਰੂਕ ਕਰੇ। ਇਹ ਕਾਨੂੰਨ ਵਾਪਸ ਕਰਾਉਣ ਲਈ ਆਪਣੀ ਜਮਹੂਰੀ ਆਵਾਜ਼ ਬੁਲੰਦ ਕਰੇ। ਅੱਜ ਦੀ ਕਨਵੈਨਸ਼ਨ ਇਸ ਦੀ ਹੀ ਇਕ ਅਹਿਮ ਲੜੀ ਹੈ।
ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ‘ਤੇ ਜਿਵੇਂ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਜਮਹੂਰੀ, ਤਰਕਸ਼ੀਲ, ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਅਤੇ ਸਖ਼ਸੀਅਤਾਂ ਨੇ ਹੁੰਗਾਰਾ ਭਰਿਆ ਹੈ, ਇਹ ਆਪਣੇ ਆਪ ਹੀ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਬਿੱਲਾਂ ਖਿਲਾਫ਼ ਲੋਕ ਫ਼ਤਵਾ ਹੈ। ਇਸ ਸਾਂਝੀ ਪ੍ਰਤੀਕਿਰਿਆ ਤੋਂ ਸ਼ਹੀਦ ਭਗਤ ਸਿੰਘ ਵਲੋਂ ਵਿਸ਼ੇਸ਼ ਟ੍ਰਿਬਿਊਨਲ ਨੂੰ
5 ਮਈ 1930 ਨੂੰ ਲਿਖੇ ਖ਼ਤ ਦੇ ਬੋਲਾਂ ਦੀ ਹੀ ਇਕ ਵਾਰ ਫ਼ਿਰ ਪੁਸ਼ਟੀ ਹੁੰਦੀ ਹੈ। ਉਨ੍ਹਾਂ ਲਿਖਿਆ ਸੀ ਕਿ: ਕਾਨੂੰਨ ਮਨੁੱਖ ਵਾਸਤੇ ਹੈ ਨਾ ਕਿ ਮਨੁੱਖ ਕਾਨੂੰਨ ਵਾਸਤੇ।
ਕਨਵੈਨਸ਼ਨ ਇਹ ਸਮਝਦੀ ਹੈ ਕਿ ਕਾਲੇ ਕਾਨੂੰਨਾਂ ਦਾ ਲੰਮਾ ਇਤਿਹਾਸ ਹੈ। ਅੰਗਰੇਜ਼ ਹੁਕਮਰਾਨਾਂ ਨੇ ਪਰੀਵੈਨਟਿਵ ਡਿਟੈਂਸ਼ਨ ਕਾਨੂੰਨ ਬਣਾਇਆ। ਇਸ ਵਿੱਚ ਅੰਗਰੇਜ਼ ਹਕੂਮਤ ਦਾ ਸਿਰਫ਼ ਵਿਰੋਧ ਹੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਮੁਕੱਦਮਾ ਚਲਾਏ ਜੇਲ੍ਹ ਵਿੱਚ ਸੁੱਟਿਆ ਜਾ ਸਕਦਾ ਸੀ।
ਲੋਕਾਂ ਨੂੰ ਗੁਲਾਮੀ ਦੇ ਜੂਲੇ ਹੇਠ ਰੱਖਣ ਲਈ ਅਜਿਹੇ ਅਨੇਕਾਂ ਕਾਨੂੰਨ ਲੋਕਾਂ ਉਪਰ ਮੜ੍ਹੇ ਜਾਂਦੇ ਰਹੇ। ਇਨ੍ਹਾਂ ਖਿਲਾਫ਼ ਲੜਨ ਦਾ ਵੀ ਲੋਕਾਂ ਦਾ ਸ਼ਾਨਾਮੱਤਾ ਇਤਿਹਾਸ ਹੈ।
1947 ਤੋਂ ਮਗਰੋਂ ਵੀ ਸਮੇਂ-ਸਮੇਂ ਲੋਕਾਂ ਦੀ ਬੇਚੈਨੀ, ਰੋਸ ਅਤੇ ਹੱਕੀ ਆਵਾਜ਼ ਨੂੰ ਜ਼ਬਰ ਦੇ ਜ਼ੋਰ ਨੱਪਣ ਲਈ ਹੋਰ ਵੀ ਭਿਆਨਕ ਕਾਨੂੰਨਾਂ ਦੀ ਜਕੜਬੰਦੀ ਕਰਨ ਦਾ ਨਿਰੰਤਰ ਸਿਲਸਿਲਾ ਸਾਡੇ ਸਭ ਦੇ ਸਾਹਮਣੇ ਹੈ। ਇਨ੍ਹਾਂ ਖਿਲਾਫ਼ ਸੰਘਰਸ਼ ਦਾ ਆਪਣਾ ਸ਼ਾਨਾਮੱਤਾ ਇਤਿਹਾਸ ਹੈ।
ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਦੋ ਤਾਜ਼ਾ ਕਾਨੂੰਨ ਇਸ ਦਾ ਹੋਰ ਵੀ ਘਿਨੌਣਾ ਰੂਪ ਹਨ। ਜਿਨ੍ਹਾਂ ਨੂੰ ਵਾਪਸ ਕਰਾਉਣ ਲਈ ਹਰ ਜਮਹੂਰੀ ਸੰਸਥਾ ਅਤੇ ਵਿਅਕਤੀ ਦਾ ਅਹਿਮ ਫਰਜ਼ ਬਣਦਾ ਹੈ।
ਅੱਜ ਦੀ ਕਨਵੈਨਸ਼ਨ ਇਨ੍ਹਾਂ ਬਿੱਲਾਂ ਦੇ ਅਨੇਕਾਂ ਪੱਖਾਂ ਦੇ ਵਿਸਥਾਰ ਵਿਚ ਮਤਿਆਂ ਰਾਹੀਂ ਨਾ ਜਾਂਦੀ ਹੋਈ ਇਹ ਸਮਝਦੀ ਹੈ ਕਿ
ੳ). ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ ਅਸਲ ‘ਚ ਮੁੱਢਲੇ ਜਮਹੂਰੀ ਅਧਿਕਾਰਾਂ ਉਪਰ ਮੁਕੰਮਲ ਰੋਕ ਮੜ੍ਹਦਾ ਹੈ।
ਅ). ਵਿਸ਼ੇਸ਼ ਸੁਰੱਖਿਆ ਗਰੁੱਪ ਬਿੱਲ ਅਸਲ ‘ਚ ਜਮਹੂਰੀ ਲਹਿਰ ਨੂੰ ਦਬਾਉਣ ਲਈ ਕਾਤਲੀ ਗਰੋਹਾਂ ਨੂੰ ਕਾਨੂੰਨੀ ਰੁਤਬਾ ਦੇਣਾ ਅਤੇ ਸੁਪਰ ਸਰਕਾਰ ਦਾ ਸਥਾਨ ਦੇਣਾ ਹੈ।
ੲ). ਇਸਦੇ ਨਾਲ ਹੀ ਭਾਰਤੀ ਜ਼ਾਬਤਾ ਕਾਨੂੰਨ ਵਿੱਚ ਸੋਧ ਕਰਕੇ ਧਾਰਾ
295 ਏ ਅਤੇ 153 ਏ ਜੋੜ ਕੇ ਲੋਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਖੋਹਿਆ ਜਾਣਾ ਹੈ।
ਕਨਵੈਨਸ਼ਨ ਦਾ ਵਿਚਾਰ ਹੈ ਕਿ ਇਹ ਸਾਰੇ ਕਦਮ ਸਾਡੇ ਹਾਕਮਾਂ ਵੱਲੋਂ ‘ਦੁਨੀਆਂ ਦੀ ਵੱਡੀ ਜਮਹੂਰੀਅਤ‘ ਦੇ ਕੀਤੇ ਜਾਂਦੇ ਦਾਅਵਿਆਂ ਦੇ ਅਨੁਕੂਲ ਨਹੀਂ।
ਇਸ ਲਈ ਇਹਨਾਂ ਖ਼ਿਲਾਫ਼ ਜਨਤਕ ਪ੍ਰਤੀਕਿਰਿਆ ਹੋਣਾ ਸੁਭਾਵਕ ਅਤੇ ਲਾਜ਼ਮੀ ਹੈ।
ਅੱਜ ਦੀ ਇਕੱਤਰਤਾ ਜ਼ੋਰਦਾਰ ਮੰਗ ਕਰਦੀ ਹੈ ਕਿ ਲੋਕ-ਰਜ਼ਾ ਨੂੰ ਪੜ੍ਹਦਿਆਂ ਪੰਜਾਬ ਵਿਧਾਨ ਸਭਾ ਨੂੰ ਕਾਲੇ ਕਾਨੂੰਨ ਮੜ੍ਹਨ ਦਾ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

ਨੋਟ: ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ
15 ਮਾਰਚ, 2011 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ‘ਚ ਕਾਲੇ ਕਾਨੂੰਨਾਂ ਖਿਲਾਫ਼ ਹੋਈ ਕਨਵੈਨਸ਼ਨ ‘ਚ ਇਹ ਮਤਾ ਕਮੇਟੀ ਵੱਲੋਂ ਮੀਤ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ ਨੇ ਪੇਸ਼ ਕੀਤਾ ਗਿਆ, ਜਿਸਨੂੰ ਭਗਤਰੀ ਜੱਥੇਬੰਦੀਆਂ ਦੇ ਪ੍ਰਤੀਨਿਧਾਂ ਅਤੇ ਕਨਵੈਨਸ਼ਨ ‘ਚ ਸਮੂਹ ਹਾਜ਼ਰੀਨ ਨੇ ਦੋਵੇਂ ਹੱਥ ਖੜ੍ਹੇ ਕਰਕੇ ਪਾਸ ਕੀਤਾ।

ਪ੍ਰੈਸ ਨੋਟ

ਜਲੰਧਰ: 15 ਮਾਰਚ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ‘ਤੇ ਜੁੜੀਆਂ ਦਰਜਨਾਂ ਜੱਥੇਬੰਦੀਆਂ ਅਤੇ ਜਮਹੂਰੀਅਤ ਪਸੰਦ ਸ਼ਖਸੀਅਤਾਂ ਨੇ ਸੂਬਾਈ ਕਨਵੈਨਸ਼ਨ ਅਤੇ ਸ਼ਹਿਰ ‘ਚ ਰੋਸ ਵਿਖਾਵਾ ਕਰਕੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਤਾਜ਼ਾ ਦੋ ਬਿੱਲਾਂ (ਸਰਕਾਰੀ ਅਤੇ ਨਿੱਜੀ ਸੰਪਤੀ ਦਾ ਨੁਕਸਾਨ ਰੋਕੂ ਬਿੱਲ, ਨਿੱਜੀ ਸੁਰੱਖਿਆ ਗਾਰਡ ਬਿੱਲ ਅਤੇ ਪਾਸ ਕੀਤੀਆਂ ਸੋਧਾਂ ਧਾਰਾ 295 ਏ ਅਤੇ 153 ਏ) ਨੂੰ ਮੁਢਲੇ ਸੰਵਿਧਾਨਕ ਅਧਿਕਾਰਾਂ ਅਤੇ ਮਨੁੱਖ ਦੇ ਜਨਮ ਸਿੱਧ ਮੌਲਿਕ ਅਧਿਕਾਰਾਂ ਵਿਰੋਧੀ ਕਰਾਰ ਦਿੰਦਿਆਂ ਦੋ ਟੁੱਕ ਰੱਦ ਕਰ ਦਿੱਤਾ ਹੈ।
ਦੇਸ਼ ਭਗਤ ਯਾਦਗਾਰ ਹਾਲ ਦੇ ਖਚਾ ਖਚ ਭਰੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ‘ਚ ਜੁੜੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਸਾਹਿਤਕ/ਸਭਿਆਚਾਰਕ, ਤਰਕਸ਼ੀਲ, ਜਮਹੂਰੀ ਸੰਸਥਾਵਾਂ ਅਤੇ ਨਾਮਵਰ ਸ਼ਖਸੀਅਤਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਪਾਸ ਕੀਤੇ ਮਤਿਆਂ ‘ਚ ਕਿਹਾ ਹੈ ਕਿ ਅੰਗਰੇਜ਼ ਹੁਕਮਰਾਨਾਂ ਵੱਲੋਂ ਭਾਰਤੀ ਲੋਕਾਂ ਨੂੰ ਗ਼ੁਲਾਮੀ ਦੇ ਜੂਲੇ ਹੇਠ ਨੱਪੀ ਰੱਖਣ ਅਤੇ ਉਨ੍ਹਾਂ ਦੀ ਹੱਕੀ ਅਤੇ ਜਾਇਜ਼ ਆਵਾਜ਼ ਦੇ ਗਲ ਗੂਠਾ ਦੇਣ ਲਈ ਸਮੇਂ ਸਮੇਂ ਘੜੇ ਜਾਂਦੇ ਕਾਲੇ ਕਾਨੂੰਨਾਂ ਦੀ ਹੀ ਲਿਬਾਸ-ਬਦਲੀ ਕਰਕੇ ਅਤੇ ਹੋਰ ਵੀ ਘਿਨੌਣੀ ਜਕੜਬੰਦੀ ਕੀਤੀ ਜਾ ਰਹੀ ਹੈ। ਕਨਵੈਨਸ਼ਨ ‘ਚ ਪਾਸ ਮਤੇ ‘ਚ ਮੰਗ ਕੀਤੀ ਗਈ ਕਿ ਇਹਨਾਂ ਬਿੱਲਾਂ ਨੂੰ ਰੱਦ ਕਰਨ ਵਾਸਤੇ ਜੇਕਰ ਪੰਜਾਬ ਸਰਕਾਰ ਅਤੇ ਗਵਰਨਰ ਪੰਜਾਬ ਨੇ ਤੁਰੰਤ ਠੋਸ ਕਦਮ ਨਾ ਚੁੱਕੇ ਤਾਂ ਪੰਜਾਬ ਅੰਦਰ ਵਿਆਪਕ ਅਤੇ ਤਿੱਖੇ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਕਨਵੈਨਸ਼ਨ ਦੇ ਮਨੋਰਥ ਅਤੇ ਇਸ ਦੀ ਰੂਪ ਰੇਖਾ ਬਾਰੇ ਮੁਢਲੇ ਸ਼ਬਦ ਬੋਲਦਿਆਂ ਮੰਚ ਸੰਚਾਲਕ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਮਾਨਵੀ ਅਧਿਕਾਰਾਂ ਲਈ ਅਜ਼ਾਦੀ ਸੰਗਰਾਮੀਆਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਅੱਜ ਉਸ ਇਤਿਹਾਸ ਨੂੰ ਪੁੱਠਾ ਗੇੜਾ ਦੇਣ, ਲੋਕਾਂ ਉਪਰ ਆਰਥਕ ਬੋਝ ਦੇ ਪਹਾੜ ਲੱਦਣ ਅਤੇ ਉਹਨਾਂ ਦੀ ਜਮਹੂਰੀ ਆਵਾਜ਼ ਨੱਪਣ ‘ਤੇ ਤੁਲੇ ਹਾਕਮਾਂ ਨੂੰ ਇਹ ਕਾਲੇ ਕਾਨੂੰਨ ਰੱਦੀ ਦੀ ਟੋਕਰੀ ‘ਚ ਸੁੱਟਣ ਲਈ ਮਜ਼ਬੂਰ ਕਰਨ ਵਾਸਤੇ ਅੱਜ ਦੀ ਕਨਵੈਨਸ਼ਨ ਸਾਂਝਾ ਲੋਕ ਫਤਵਾ ਅਤੇ ਲੋਕਾਂ ਦੇ ਨਿਰੰਤਰ ਸੰਗਰਾਮ ਦਾ ਐਲਾਨ ਹੈ।
ਮੰਚ ਉਪਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਦਰਬਾਰਾ ਸਿੰਘ ਢਿੱਲੋਂ (ਪ੍ਰਧਾਨ), ਨੌਨਿਹਾਲ ਸਿੰਘ (ਮੀਤ ਪ੍ਰਧਾਨ), ਡਾ. ਰਘਬੀਰ ਕੌਰ (ਜਨਰਲ ਸਕੱਤਰ), ਰਘਬੀਰ ਸਿੰਘ ਛੀਨਾ (ਖਜ਼ਾਨਚੀ) ਤੋਂ ਇਲਾਵਾ ਕਨਵੈਨਸ਼ਨ ‘ਚ ਸ਼ਾਮਲ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧ ਪ੍ਰਗਟ ਸਿੰਘ ਜਾਮਾਰਾਏ (ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਕੁਲਵੰਤ ਸਿੰਘ ਸੰਧੂ (ਜਮਹੂਰੀ ਕਿਸਾਨ ਸਭਾ ਪੰਜਾਬ), ਗੁਰਨਾਮ ਸਿੰਘ ਦਾਊਦ (ਦਿਹਾਤੀ ਮਜ਼ਦੂਰ ਸਭਾ), ਸੁਖਦੇਵ ਸਿੰਘ ਕੋਕਰੀ ਕਲਾਂ (ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ), ਜੋਰਾ ਸਿੰਘ ਨਸਰਾਲੀ (ਪੰਜਾਬ ਖੇਤ ਮਜ਼ਦੂਰ ਯੂਨੀਅਨ), ਹਰਜਿੰਦਰ ਸਿੰਘ (ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ), ਹੰਸਾ ਸਿੰਘ (ਪੰਜਾਬ ਲੋਕ ਸਭਿਆਚਾਰਕ ਮੰਚ), ਅਮਰੀਕ ਸਿੰਘ (ਸ਼ਹੀਦ ਭਗਤ ਸਿੰਘ ਵਿਚਾਰ ਮੰਚ ਆਰ.ਸੀ.ਐਫ.), ਕੰਵਲਪ੍ਰੀਤ ਸਿੰਘ ਪੰਨੂ (ਕਿਸਾਨ ਸੰਘਰਸ਼ ਕਮੇਟੀ ਪੰਜਾਬ), ਸਮਰ ਪ੍ਰਤਾਪ ਸਿੰਘ (ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ), ਸੁਮੀਤ ਸਿੰਘ (ਤਰਕਸ਼ੀਲ ਸੁਸਾਇਟੀ ਪੰਜਾਬ), ਸਤਨਾਮ ਸਿੰਘ ਪੰਨੂ (ਕਿਸਾਨ ਸੰਘਰਸ਼ ਕਮੇਟੀ ਪੰਜਾਬ), ਭੁਪਿੰਦਰ ਸਿੰਘ ਲੌਂਗੋਵਾਲ (ਨੌਜਵਾਨ ਭਾਰਤ ਸਭਾ), ਤਰਸੇਮ ਪੀਟਰ (ਪੇਂਡੂ ਮਜ਼ਦੂਰ ਯੂਨੀਅਨ), ਗੁਰਮੁਖ ਸਿੰਘ ਮਾਨ (ਪੰਜਾਬ ਸਟੂਡੈਂਟਸ ਯੂਨੀਅਨ), ਹਰਦੇਵ ਸਿੰਘ ਸੰਧੂ (ਕਿਰਤੀ ਕਿਸਾਨ ਯੂਨੀਅਨ), ਗੁਰਮੀਤ ਬਖ਼ਤਪੁਰ (ਇਫੂਟ), ਪ੍ਰਮੋਦ ਕੁਮਾਰ (ਟੀ.ਐਸ.ਯੂ.), ਜਸਮੰਗਲ ਸਿੰਘ (ਨਾਰਦਰਨ ਰੇਲਵੇ ਮੈਨਜ਼ ਯੂਨੀਅਨ), ਨਾਹਰ ਸਿੰਘ ਭਾਈਰੂਪਾ (ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ), ਜ਼ਿਕਰਯੋਗ ਹੈ ਕਿ ਇਸ ਕਨਵੈਨਸ਼ਨ ‘ਚ ਕਮੇਟੀ ਦੇ ਅਹੁਦੇਦਾਰਾਂ ਸਮੇਤ ਕਮੇਟੀ ਮੈਂਬਰ ਅਜਮੇਰ ਸਿੰਘ, ਮੰਗਤ ਰਾਮ ਪਾਸਲਾ, ਕਾ. ਗੁਰਮਤੀ ਸਿੰਘ ਢੱਡਾ, ਭਗਤ ਸਿੰਘ ਝੁੱਗੀਆਂ, ਪ੍ਰੋ. ਵਰਿਆਮ ਸਿੰਘ ਸੰਧੂ, ਕਾਮਰੇਡ ਰਾਜੇਸ਼ਵਰ ਸਿੰਘ, ਰਣਜੀਤ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਬਲਵੀਰ ਕੌਰ ਬੁੰਡਾਲਾ ਤੇ ਬਲਦੇਵ ਸਿੰਘ ਰਸੂਲਪੁਰ (ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ) ਅਤੇ ਅਮਰੀਕ ਸਿੰਘ ਕਾਹਲੋਂ (ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ) ਵੀ ਸਸ਼ੋਭਿਤ ਸਨ। ਉਨ੍ਹਾਂ ਸਮੇਤ ਵਿਸ਼ਾਲ ਇਕੱਠ ‘ਚ ਜੁੜੇ ਲੋਕਾਂ ਨੇ ‘ਕਾਲੇ ਕਾਨੂੰਨ ਵਾਪਸ ਲਓ‘ ਉਕਰੇ ਸ਼ਬਦਾਂ ਵਾਲੇ ਕਾਲੇ ਬੈਜ਼ ਲਗਾ ਰੱਖੇ ਸਨ। ਇਸ ਮੌਕੇ ‘ਤੇ ਗੁਰਮੀਤ ਬਖ਼ਤਪੁਰ, ਮਾਸਟਰ ਰਘਬੀਰ ਸਿੰਘ ਅਤੇ ਸੁਮੀਤ ਨੇ ਕਾਲੇ ਕਾਨੂੰਨਾਂ ਦੇ ਅਸਰਾਂ ਅਤੇ ਸਾਂਝੇ ਸੰਘਰਸ਼ ਬਾਰੇ ਵਿਚਾਰ ਪੇਸ਼ ਕੀਤੇ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਜਿਥੇ ਸਮੂਹ ਜੱਥੇਬੰਦੀਆਂ ਅਤੇ ਸਮੂਹ ਹਾਜ਼ਰੀਨ ਨੂੰ ਜੀ ਆਇਆ ਕਿਹਾ ਉਥੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਇਹ ਕਾਲੇ ਬਿੱਲ ਵਾਪਸ ਨਹੀਂ ਲਏ ਜਾਂਦੇ, ਦੇਸ਼ ਭਗਤ ਯਾਦਗਾਰ ਕਮੇਟੀ ਸਮੇਂ ਸਮੇਂ ਆਪਣੇ ਸਮਾਗਮਾਂ ‘ਚ ਢੁੱਕਵੀਆਂ ਵਿਧੀਆਂ ਰਾਹੀਂ ਆਪਣਾ ਫਰਜ਼ ਸਮਝਦੀ ਹੋਈ ਲੋਕਾਂ ਨੂੰ ਇਨ੍ਹਾਂ ਬਿੱਲਾਂ ਦੇ ਲੋਕ-ਵਿਰੋਧੀ ਮਨੋਰਥਾਂ ਬਾਰੇ ਅਤੇ ਇਹਨਾਂ ਨੂੰ ਵਾਪਸ ਕਰਾਉਣ ਲਈ ਆਵਾਜ਼ ਉਠਾਉਣ ਬਾਰੇ ਚੇਤਨ ਕਰਨ ਲਈ ਆਪਣੀ ਭੂਮਿਕਾ ਅਦਾ ਕਰਦੀ ਰਹੇਗੀ। ਉਨ੍ਹਾਂ ਆਪਣੀ ਗੱਲ ਪਬਲਿਕ ਸੇਫ਼ਟੀ ਬਿੱਲ ਅਤੇ ਟ੍ਰੇਡ ਡਿਸਪਿਊਟ ਬਿੱਲ ਮੌਕੇ ‘ਬੋਲਿਆਂ ਨੂੰ ਸੁਣਾਉਣੀ ਕਰਦੀ ਗਰਜ਼ਵੀ ਆਵਾਜ਼‘ ਇਤਿਹਾਸਕ ਹਵਾਲਿਆਂ ਨਾਲ ਉਭਾਰੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਕਾਨੂੰਨ, ਮਨੁੱਖ ਲਈ ਹੈ ਨਾ ਕਿ ਮਨੁੱਖ ਕਾਨੂੰਨ ਲਈ।
ਅੱਜ ਦੀ ਕਨਵੈਨਸ਼ਨ ਨੂੰ ਮੁੱਖ ਤੌਰ ‘ਤੇ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਸਾਮਰਾਜੀ ਗੁਲਾਮੀ ਤੋਂ ਦੇਸ਼ ਨੂੰ ਮੁਕਤ ਕਰਾਉਣ ਲਈ ਜਿਨ੍ਹਾਂ ਮਹਾਨ ਸੰਗਰਾਮੀਆਂ ਨੇ ਲਹੂ ਵੀਟਵਾਂ ਸੰਗਰਾਮ ਲੜਿਆ, ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਅਸਲ ‘ਚ ਉਨ੍ਹਾਂ ਕੁਰਬਾਨੀਆਂ ਦਾ ਅਪਮਾਨ ਹੈ, ਭਾਵੇਂ ਉਪਰੋਂ ਦਾਅਵੇ ਉਹਨਾਂ ਸ਼ਹੀਦਾਂ ਦਾ ਸਨਮਾਨ ਕਰਨ ਦੇ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਮਨੁੱਖੀ ਇਤਿਹਾਸ ਦੀ ਲੰਮੀ ਗਾਥਾ ਗਵਾਹ ਹੈ ਕਿ ਜਦੋਂ ਵੀ ਲੋਕਾਂ ਦੇ ਜੀਣ ਅਤੇ ਜਮਹੂਰੀ ਹੱਕਾਂ ਉਪਰ ਝਪਟਣ ਦਾ ਯਤਨ ਕੀਤਾ ਗਿਆ, ਉਸ ਖਿਲਾਫ਼ ਤਿੱਖੇ ਲੋਕ-ਸੰਗਰਾਮ ਦਾ ਉਠਣਾ ਸੁਭਾਵਕ ਅਤੇ ਲਾਜ਼ਮੀ ਹੈ। ਤਾਜ਼ਾ ਕਾਨੂੰਨਾਂ ਦਾ ਹਸ਼ਰ ਵੀ ਉਹੀ ਹੋਵੇਗਾ ਜੋ ਅੰਗਰੇਜ਼ ਹੁਕਮਰਾਨਾਂ ਅਤੇ ਉਸ ਤੋਂ ਬਾਅਦ ਅੱਜ ਤੱਕ ਦੇ ਵੰਨ-ਸੁਵੰਨੇ ਹਾਕਮਾਂ ਵੱਲੋਂ ਮੜ੍ਹੇ ਕਾਨੂੰਨਾਂ ਦਾ ਹੁੰਦਾ ਆਇਆ ਹੈ। ਉਹਨਾਂ ਕਿਹਾ ਕਿ ਡੰਡੇ ਦੇ ਜ਼ੋਰ ਇਤਿਹਾਸ ਦੀ ਸੰਘੀ ਨੱਪਣ ਅਤੇ ਲੋਕਾਂ ਦੀਆਂ ਹੱਕ, ਸੱਚ, ਇਨਸਾਫ਼ ਲਈ ਅੰਗੜਾਈ ਭਰ ਰਹੀਆਂ ਕਿਤੇ ਵਿਆਪਕ ਰੂਪ ਧਾਰ ਰਹੀਆਂ ਲਹਿਰਾਂ ਨੂੰ ਦਬਾਉਣ ਦੇ ਭਰਮ ਦੀ ਫੂਕ ਆਉਣ ਵਾਲਾ ਕੱਲ੍ਹ ਕੱਢ ਦੇਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਾ ਕਰਾਇਆ ਗਿਆ ਤਾਂ ਇਨ੍ਹਾਂ ਦੇ ਫੈਲਦੇ ਪੰਜੇ ਹਰੇਕ ਜਮਹੂਰੀ ਵਿਅਕਤੀ ਉਪਰ ਬੇਖੌਫ਼ ਹੋ ਕੇ ਝਪਟਣਗੇ, ਜਿਸਦੀ ਉਘੜਵੀਂ ਮਿਸਾਲ ਵਿਗਿਆਨੀ ਡਾ. ਬਿਨਾਇਕ ਸੇਨ ਨੂੰ ਜੇਲ੍ਹ ਦੀਆਂ ਸੀਖਾਂ ਪਿਛੇ ਡੱਕਣ ਅਤੇ ਕਾਲੇ ਕਾਨੂੰਨਾਂ ਖਿਲਾਫ਼ ਜੂਝਦੀ ਆਇਨ ਐਰੋਮ ਸ਼ਰਮੀਲਾ ਤੋਂ ਪੜ੍ਹੀ ਜਾ ਸਕਦੀ ਹੈ ਜਿਸਨੇ ਰੋਸ ਵਜੋਂ ਬੀਤੇ 10 ਵਰ੍ਹਿਆਂ ਤੋਂ ਅੰਨ ਤਿਆਗ ਰੱਖਿਆ ਹੈ, ਉਸ ਨੂੰ ਜ਼ਬਰੀ ਡੱਕ ਕੇ ਰੱਖਿਆ ਜਾ ਰਿਹਾ ਹੈ। ਅਜੇਹਾ ਵਰਤਾਰਾ ਨਿਕਟ ਭਵਿੱਖ ‘ਚ ਪੰਜਾਬ ਅੰਦਰ ਵੀ ਸਾਹਮਣੇ ਆਏਗਾ ਜੇਕਰ ਅਸੀਂ ਸਾਂਝੇ ਠੋਸ ਉਪਰਾਲੇ ਨਾ ਕੀਤੇ।
ਇਸ ਉਪਰੰਤ ਕਮੇਟੀ ਦੇ ਮੀਤ ਪ੍ਰਧਾਨ ਨੌਨਿਹਾਲ ਸਿੰਘ ਨੇ ਕਨਵੈਨਸ਼ਨ ‘ਚ ਕਮੇਟੀ ਵੱਲੋਂ ਮਤਾ ਪੇਸ਼ ਕੀਤਾ, ਜਿਸ ਨੂੰ ਸਮੂਹ ਜੱਥੇਬੰਦੀਆਂ ਅਤੇ ਭਰੇ ਪੰਡਾਲ ਨੇ ਦੋਵੇਂ ਹੱਥ ਖੜ੍ਹੇ ਕਰਕੇ ਪਾਸ ਕਰਦਿਆਂ ਮੰਗ ਕੀਤੀ ਕਿ ਕਾਲੇ ਕਾਨੂੰਨ ਫੌਰੀ ਰੱਦ ਕੀਤੇ ਜਾਣ।
ਮਤੇ ‘ਚ ਇਹ ਵੀ ਕਿਹਾ ਗਿਆ ਕਿ ਰੋਲਟ ਐਕਟ, ਪਬਲਿਕ ਸੇਫ਼ਟੀ ਬਿੱਲ, ਟਰੇਡ ਡਿਸਪਿਊਟ ਬਿੱਲ ਆਦਿ ਖਿਲਾਫ਼ ਜਿਵੇਂ ਜੱਲ੍ਹਿਆਂ ਵਾਲਾ ਬਾਗ਼ ਅਤੇ ਸ਼ਹੀਦ ਭਗਤ ਸਿੰਘ, ਬੀ.ਕੇ. ਦੱਤ ਵੱਲੋਂ ਬੋਲਿਆਂ ਨੂੰ ਸੁਣਾਉਣ ਲਈ ਗਰਜਵੀਂ ਆਵਾਜ਼ ‘ਚ ਪਰਚੇ ਐਸੰਬਲੀ ‘ਚ ਸੁੱਟੇ ਸਨ, ਅਜੋਕੇ ਹਾਕਮਾਂ ਨੂੰ ਇਤਿਹਾਸ ਦੀ ਇਸ ਆਵਾਜ਼ ਵੱਲ ਕੰਨ ਕਰਦਿਆਂ ਇਹਨਾਂ ਕਾਲੇ ਕਾਨੂੰਨਾਂ ਉਪਰ ਫੌਰੀ ਕਾਟਾ ਮਾਰਨਾ ਚਾਹੀਦਾ ਹੈ, ਜਿਸਦੀ ਮੰਗ ਕਰਨ ਲਈ ਅੱਜ ਦੀ ਇਕੱਤਰਤਾ ਜੁੜੀ ਹੈ।
ਇਸ ਕਨਵੈਨਸ਼ਨ ਅਤੇ ਮਤਿਆਂ ਦੇ ਹੱਕ ‘ਚ ਆਪਣੀ ਯਕਜਹਿਤੀ ਪ੍ਰਗਟ ਕਰਦਿਆਂ ਹਾਜ਼ਰ ਜੱਥੇਬੰਦੀਆਂ ਦੇ ਨੁੰਮਾਦਿਆਂ ਨੇ ਇਸ ਹੱਕੀ ਮੰਗ ਲਈ ਆਵਾਜ਼ ਉਠਾਉਣ ਦਾ ਕਾਰਜ ਜਾਰੀ ਰੱਖਣ ਦਾ ਅਹਿਦ ਲਿਆ।
ਕਨਵੈਨਸ਼ਨ ਉਪਰੰਤ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ‘ਚ ਕਾਲੇ ਬੈਜ ਲਗਾ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੁੰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਰਾਹੀਂ ਗਵਰਨਰ ਪੰਜਾਬ ਨੂੰ ਭੇਜਿਆ ਜਾਣ ਵਾਲਾ ਮੰਗ-ਪੱਤਰ ਪੜਿਆ ਅਤੇ ਸਮੂਹ ਜਥੇਬੰਦੀਆਂ, ਹਾਜ਼ਰ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਡਿਪਟੀ ਕਮਿਸ਼ਟਰ ਖਿਲਾਫ਼ ਵਿਖਾਵਾ

ਜਲੰਧਰ, 15 ਮਾਰਚ, ਅੱਜ ਜਦੋਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ‘ਚ ਪੰਜਾਬ ਦੀਆਂ ਦਰਜਨਾਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਜਾਣੇ-ਪਹਿਚਾਣੇ ਆਗੂਆਂ ਵਲੋਂ ਕਨਵੈਨਸ਼ਨ ‘ਚ ਹੱਥ ਖੜ੍ਹੇ ਕਰਕੇ ਪਾਸ ਕੀਤਾ ਮੰਗ ਪੱਤਰ ਲੈਣ ਤੋਂ ਡਿਪਟੀ ਕਮਿਸ਼ਨਰ ਨੇ ਇਨਕਾਰ ਕਰ ਦਿੱਤਾ ਤਾਂ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਜੁੜੇ ਵਿਖਾਵਾਕਾਰੀਆਂ ਨੇ ਡਿਪਟੀ ਕਮਿਸ਼ਨਰ ਦੇ ਅੜੀਅਲ ਰਵੱਈਏ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਦੇਸ਼ ਭਗਤ ਯਾਦਗਾਰ ਹਾਲ ‘ਚ ਕਨਵੈਨਸ਼ਨ ਕਰਨ ਉਪਰੰਤ ਮਾਰਚ ਕਰਕੇ ਪੁੱਜੇ ਵਿਖਾਵਾਕਾਰੀਆਂ ਅਤੇ ਇਸ ਮਾਰਚ ਦੀ ਅਗਵਾਈ ਕਰ ਰਹੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਬਹੁਤ ਹੀ ਸੰਜਮ ਤੋਂ ਕੰਮ ਲੈਦਿਆਂ ਬਾਰ ਬਾਰ ਅਪੀਲਾਂ ਕੀਤੀਆਂ। ਮੰਗ ਪੱਤਰ ਹਾਸਲ ਕਰਨ ਲਈ ਦੋ-ਤਿੰਨ ਵਾਰ ਅਲਟੀਮੇਟਮ ਦਾ ਸਮਾਂ ਵੀ ਅੱਗੇ ਹੋਰ ਅੱਗੇ ਪਾਇਆ ਪਰ ਜਦੋਂ ਡਿਪਟੀ ਕਮਿਸ਼ਨਰ ਟੱਸ ਤੋਂ ਮੱਸ ਨਾ ਹੋਏ ਤਾਂ ਕਮੇਟੀ ਨੇ ਰੋਸ ਵਜੋਂ ਮੰਗ ਪੱਤਰ ਬਿਨਾਂ ਕਿਸੇ ਹੋਰ ਅਧਿਕਾਰੀ ਨੂੰ ਦਿੱਤਿਆਂ ਵਾਪਸ ਪਰਤਣ ਦਾ ਐਲਾਨ ਕਰ ਦਿੱਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਹ ਲਿਖਤੀ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਜਦੋਂ ਪੁਰਅਮਨ ਲੋਕਾਂ ਉਹ ਵੀ ਅਜ਼ਾਦੀ ਜਦੋ ਜਹਿਦ ਦੇ ਇਤਿਹਾਸ ਦੀ ਵਾਰਸ ਜਥੇਬੰਦੀ ਦੇਸ਼ ਭਗਤ ਯਾਦਗਾਰ ਕਮੇਟੀ ਕੋਲੋਂ ਮੰਗ ਪੱਤਰ ਹਾਸਲ ਕਰਨ ‘ਤੇ ਵੀ ਅਜੇਹਾ ਗੈਰ-ਜਮਹੂਰੀ, ਗੈਰ-ਜ਼ਿੰਮੇਵਾਰਨਾ ਅਤੇ ਹੈਂਕੜ ਭਰਿਆ ਰਵੱਈਆ ਧਾਰਨ ਕੀਤਾ ਜਾ ਰਿਹਾ ਹੈ, ਭਲਕ ਨੂੰ ਜਦੋਂ ਇਹ ਕਾਲੇ ਕਾਨੂੰਨ ਲਾਗੂ ਹੋ ਜਾਣਗੇ ਫਿਰ ਲੋਕਾਂ ਅਤੇ ਲੋਕ-ਜਥੇਬੰਦੀਆਂ ਨਾਲ ਇਹ ਕਿਵੇਂ ਪੇਸ਼ ਆਇਆ ਕਰਨਗੇ ਅੱਜ ਦੀ ਇਹ ਘਟਨਾ ਉਸਦੀ ਅਗਾਉਂ ਚਿਤਾਵਨੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਸਮੂਹ ਜਥੇਬੰਦੀਆਂ ਨੇ ਪੰਜਾਬ ਭਰ ‘ਚ ਇਸ ਰਵੱਈਏ ਖਿਲਾਫ਼ ਰੋਸ ਪ੍ਰਗਟ ਕਰਨ ਦਾ ਫੈਸਲਾ ਕੀਤਾ ਹੈ।

ਗ਼ਦਰ ਪਾਰਟੀ ਜਨਮ ਸ਼ਤਾਬਦੀ

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮਨਾਉਣਾ ਅਗਲੇ ਤਿੰਨ ਵਰ੍ਹਿਆਂ ਦੇ ਕਾਰਜਾਂ ‘ਚ ਸਾਡਾ ਕੇਂਦਰੀ ਕਾਰਜ ਹੋਣਾ ਚਾਹੀਦਾ ਹੈ।
ਰਵਾਇਤੀ ਸ਼ਤਾਬਦੀ ਮਨਾ ਲੈਣ ਦੀ ਬਜਾਏ ਕਮੇਟੀ ਦਾ ਮਨੋਰਥ ਉਨ੍ਹਾਂ ਸਵਾਲਾਂ ਨੂੰ ਮੁਖਾਤਬ ਹੋਣਾ ਪਾਏਗਾ, ਜਿਹੜੇ ਸੰਕਲਪ ਗ਼ਦਰ ਪਾਰਟੀ ਦੇ ਏਜੰਡੇ ‘ਤੇ ਸਨ:
1[ ਸਾਮਰਾਜੀ ਗੁਲਾਮੀ ਤੋਂ ਮੁਕੰਮਲ ਅਜ਼ਾਦੀ ਦਾ ਸੰਕਲਪ
2[ ਜਮਹੂਰੀਅਤ ਅਤੇ ਧਰਮ ਨਿਰਪੱਖਤਾ ਦੀ ਬੁਨਿਆਦ ‘ਤੇ ਅਧਾਰਿਤ ਸਮਾਜ ਦੀ ਸਿਰਜਣਾ
3[ ਜਾਤ-ਪਾਤ, ਫਿਰਕਾਪ੍ਰਸਤੀ, ਧਾਰਮਿਕ ਕੱਟੜਪੁਨਾ ਆਦਿ ਦੇ ਰੁਝਾਣਾਂ ਖਿਲਾਫ਼ ਅਵਾਜ਼ ਬੁਲੰਦ ਕਰਨਾ
ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਕਰਵਾਈਆ ਜਾਣ ਵਾਲੀਆਂ ਸਭਿਆਚਾਰਕ ਸਰਗਰਮੀਆਂ ਅਤੇ ਪ੍ਰਕਾਸ਼ਨਾਵਾਂ ਦਾ ਕੇਂਦਰੀ ਨੁਕਤਾ ਅਜੋਕੇ ਸਮਾਜ ਨੂੰ ਮੂਲੋਂ ਬਦਲਣ ਅਤੇ ਗ਼ਦਰੀਆਂ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਉਨ੍ਹਾਂ ਦੇ ਮਿਥੇ ਨਿਸ਼ਾਨਿਆਂ ਦਾ ਸਮਾਜ ਸਿਰਜਣ ਲਈ ਪ੍ਰੇਰਦਾ ਰਾਹ ਰੁਸ਼ਨਾਉਣਾ ਹੋਵੇਗਾ। ਇਸ ਉਦੇਸ਼ ਨੂੰ ਮੁੱਖ ਰਖਦਿਆਂ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਕਮੇਟੀ ਲਈ ਪਹਿਲ ਕਦਮੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ‘ਤੇ ਅਧਾਰਿਤ ਹੈ, ਜੋ ਹੇਠ ਲਿਖੇ ਅਨੁਸਾਰ ਹੈ:

ਗ਼ਦਰ ਪਾਰਟੀ ਸ਼ਤਾਬਦੀ ਮੁਹਿੰਮ ਕਮੇਟੀ
ਸਰਪ੍ਰਸਤ
ਕਾਮਰੇਡ ਜਗਜੀਤ ਸਿੰਘ ਲਾਇਲਪੁਰੀ, ਕਾਮਰੇਡ ਗੁਰਸ਼ਰਨ ਸਿੰਘ, ਕਾਮਰੇਡ ਚੈਨ ਸਿੰਘ ਚੈਨ, ਡਾ. ਪ੍ਰੇਮ ਸਿੰਘ, ਕਾਮਰੇਡ ਰਾਜੇਸ਼ਵਰ ਸਿੰਘ, ਕਾਮਰੇਡ ਭਗਤ ਸਿੰਘ
ਕੋਆਰਡੀਨੇਟਰ                          ਕੋ-ਕੋਆਰਡੀਨੇਟਰ
1[ ਕਾਮਰੇਡ ਨੌਨਿਹਾਲ ਸਿੰਘ                    1[ ਕਾਮਰੇਡ ਗੁਰਮੀਤ ਸਿੰਘ
 

ਮੈਂਬਰ
ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਜਗਰੂਪ ਸਿੰਘ, ਕਾਮਰੇਡ ਅਜਮੇਰ ਸਿੰਘ, ਕਾਮਰੇਡ ਅਮੋਲਕ ਸਿੰਘ, ਕਾਮਰੇਡ ਗੁਰਮੀਤ ਸਿੰਘ ਢੱਡਾ, ਕਾਮਰੇਡ ਕੁਲਬੀਰ ਸਿੰਘ ਸੰਘੇੜਾ, ਪ੍ਰੋ. ਵਰਿਆਮ ਸਿੰਘ ਸੰਧੂ, ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਾਮਰੇਡ ਪ੍ਰਗਟ ਸਿੰਘ ਜਾਮਾਰਾਏ, ਕਾਮਰੇਡ ਰਮਿੰਦਰ ਸਿੰਘ, ਡਾ. ਪ੍ਰਮਿੰਦਰ ਸਿੰਘ, ਕਾਮਰੇਡ ਚੰਦ ਸਿੰਘ ਚੋਪੜਾ

ਉਪਰੋਕਤ ਕਮੇਟੀ ਪੰਜਾਬ ਪੱਧਰ ਦੀ ਇਕ ਵਿਸ਼ਾਲ ਕਮੇਟੀ ਬਣਾਉਣ ਲਈ ਯਤਨ ਕਰਕੇ ਉਨ੍ਹਾਂ ਦੇ ਨਾਂ ਬੋਰਡ ਆਫ਼ ਟਰੱਸਟ ਨੂੰ ਵਿਚਾਰ ਕਰਨ ਲਈ ਭੇਜੇਗੀ। ਇਸ ਵਿਚ ਸ਼ਖਸੀਅਤਾਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿਨ੍ਹਾਂ ਦੀ ਸੋਚ ਅਤੇ ਅਮਲ ਦੇਸ਼ ਭਗਤ ਯਾਦਗਾਰ ਹਾਲ ਨਾਲ ਮੇਲ ਖਾਂਦੀ ਹੋਵੇਗੀ।
ਇਸ ਕਮੇਟੀ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਲਈ ਜਿਹੜੀਆਂ ਜਥੇਬੰਦੀਆਂ ਵਿਦੇਸ਼ਾਂ ਵਿੱਚ ਪਹਿਲਾ ਹੀ ਗ਼ਦਰੀਆਂ ਬਾਬਿਆਂ ਦੇ ਨਾਂ ਹੇਠ ਮੇਲਾ ਮਨਾਉਂਦੀਆਂ ਹਨ, ਉਨ੍ਹਾਂ ਸਭ ਨੂੰ ਨਾਲ ਜੋੜ ਕੇ ਸ਼ਤਾਬਦੀ ਮਨਾਉਣ ਸਬੰਧੀ ਸਰਗਰਮੀਆਂ ਕਰਨ ਦਾ ਉਦਮ ਕੀਤਾ ਜਾਏਗਾ। ਇਸ ਸਬੰਧ ਵਿਚ ਵੱਖ-ਵੱਖ ਹਮ-ਖਿਆਲ, ਆਵਾਮੀ ਜਥੇਬੰਦੀਆਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਆਪਣੀ ਆਪਣੀ ਥਾਂ ਵੱਖਰੇ ਤੌਰ ‘ਤੇ ਸ਼ਤਾਬਦੀ ਸਮਾਗਮ ਮਨਾਉਣ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ। ਵਿਦੇਸ਼ਾਂ ਵਿੱਚ ਸਮੇਂ-ਸਮੇਂ ‘ਤੇ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਮਨਾਉਣ ਵਾਲੀਆਂ ਵੱਖ-ਵੱਖ ਜਥੇਬੰਦੀਆਂ ਨੂੰ ਆਪਣੇ ਤੌਰ ‘ਤੇ ਸ਼ਤਾਬਦੀ ਮਨਾਉਣ ਲਈ ਉਤਸ਼ਾਹਿਤ ਕਰਨ ਲਈ ਢੁੱਕਵੇਂ ਉਪਰਾਲੇ ਕੀਤੇ ਜਾਣਗੇ। ਇਸ ਉਦੇਸ਼ ਦੀ ਪੂਰਤੀ ਲਈ ਉਤਰੀ ਅਮਰੀਕਾ ਵਿੱਚ ਪ੍ਰੋ. ਵਰਿਆਮ ਸਿੰਘ ਸੰਧੂ ਅਤੇ ਇੰਗਲੈਂਡ ਵਿੱਚ ਕਾਮਰੇਡ ਕੁਲਬੀਰ ਸਿੰਘ ਸੰਘੇੜਾ ਕਮੇਟੀ ਦੀ ਪ੍ਰਤੀਨਿਧਤਾ ਕਰਨਗੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਦੀ ਸ਼ਤਾਬਦੀ ਮੁਹਿੰਮ ਕਮੇਟੀ ਸ਼ਤਾਬਦੀ ਮਨਾਉਣ ਬਾਰੇ ਰੂਪ-ਰੇਖਾ ਤਿਆਰ ਕਰੇਗੀ ਅਤੇ ਇਸ ਸਬੰਧ ਵਿਚ ਲੋੜੀਂਦੀ ਜਾਣਕਾਰੀ ਕਮੇਟੀ ਮੈਂਬਰਾਂ ਨੂੰ ਲਿਖਤੀ ਰੂਪ ਵਿੱਚ ਭੇਜੀ ਜਾਵੇਗੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਵੈਬਸਾਇਟ ‘ਤੇ ਵੀ ਪਾਈ ਜਾਵੇਗੀ।

ܼÇñ·Á» òÅñÅ ìÅ×: Ô¹ÕîðÅé» çÆ ÇÃÁÅÃå Çòð¹¼è ç¶ô í×å ïÅç×Åð Õî¶àÆ çŠÿØðô

.... ÜÇñ·Á»òÅñÅ ìÅ×.... é»Á ùäÇçÁ» ÔÆ Ôð ÇÔ¿ç¹ÃåÅéÆ ç¶ ¬-Õ¿â¶ Öó·¶ Ô¯ Ü»ç¶ Ôé....
ÜÇñ·Á»òÅñ¶ ìÅ× çÆ èðåÆ Óå¶ êËð èðÇçÁ» ÔÆ À°ÔçÆ Çî¼àÆ ÓÚ ôÔÆç» çÆ ð¼å çÆ îÇÔÕ å°ÔÅâ¶ Á³çð ÇÂÕ ÞðéÅÔà Û¶óçÆ ÔË å¶ å¹ÔÅù ޿ܯó Çç¿çÆ ÔË.... ç¹¾Ö Áå¶ ÁÕÇÔ Ãç çÆ êÆó· òÆ Õ§×ð½ó ÇòÚ¯º ×¹÷ðçÆ þ.. Áå¶ ç¶ô ñÂÆ Õ¹ðìÅé Ô¯ ÜÅä òÅñ¶ îðÜÆòÇóÁ» çÆ ôÔÅçå çÅ îÅäî¾åÅ ÁÇÔÃÅà ÃÅâÆ öî Çò¾Ú Þ¹ÕÆ è½ä ù î¹ó ôÅé éÅñ ÇþèÅ å¶ À¹ÎÎξÚÅ Õðé çÅ ÃÅÔà òÆ Çç§çÅ þ...
ç¶ô ç¶ ÁÅ÷ÅçÆ Ã¿×ðÅî ç¶ ÇÂÇåÔÅÃ ç¶ ÇÂà ÃÅÕ¶ çÆ ×È¿Ü Á¼Ü òÆ ÃÅâ¶ ÇÜÔé ÓÚ åÅ÷Å ÔË....
ÜÇñ·Á»òÅñ¶ ìÅ× çÅ ÃÅÕÅ....
ùä Õ¶ Ççñ ØìðŶ éÆ....
À°â ×¶ ׯñÆÁ» éÅñ ì¶ç¯ô¶
ÕÂÆ îÅò» ç¶ ÜŶ éÆ....
ÇÂÔ ÕÇòåÅ ÁÅ÷Åç íÅðå çÆ êÆóÆ çÆÁ» êÅá ê¹ÃåÕ» ÇòÚ çðÜ ÔË....
ÜÇñ·Á»òÅñÅ ìÅ× ÇÂÇåÔÅà çÅ À°Ô Õ»â ÔË ÇÜæ¶ ÃÅîðÅÜôÅÔÆ çÆ òÇÔôå Áå¶ çÇð¿çׯ çÆ ÇéôÅéç¶ÔÆ Ô¹§çÆ þ Áå¶ À°Ã Çòð¹¼è ñó-îðé ç¶ Ü÷ì¶ çÆ ê̶ðéÅ òÆ ÇîñçÆ ÔË....
ÜÇñ·Á»òÅñÅ ìÅ× Á¼Ü òÆ ÃÅîðÅÜôÅÔÆ ù Õ°Úñä ñÂÆ ÇÔ¿ç¹ÃåÅéÆÁ» òñ¯º ñóÆ Ü¿× çÅ îÅä-î¼åÅ ÇÂÇåÔÅÃÕ êÌåÆÕ ÔËÍ ÇÂÔ æ» Á¾Ü òÆ ÁÇéÁ» Áå¶ ÷¹ñî Çòð¹¾è Õ¹Þ Õðé, ñóé å¶ Õ¹ðìÅé Ô¯ ÜÅä çÅ êz¶ðéÅ Ãð¯å þÍ
ÜÇñ·Á»òÅñÅ ìÅ× Ãî¹¼Ú¶ ç¶ô òÅÃÆÁ» ñÂÆ ÁÇÜÔÅ Õ¶ºçð ÔË ÇÜ¼æ¶ ÇÔ¿çÈ, ÇÃ¼Ö å¶ î¹ÃñîÅé ç¶ôí×å» çÅ â°¼Çñ·ÁÅ õÈé, Á¼Ü òÆ ÇøðÕ± ¶ÕåÅ Áå¶ ç¶ô ñÂÆ À°Ú¶ðÆ Õ°ðìÅéÆ Õðé çŠÿç¶ô Çç¿çÅ ÔËÍ
ÒÀ¹âòÅÇÂðÓ çÆ À¹å¯º À¹â òÅÇÂð ÁÅÂÆ ÕÆå¶ âÅÇÂð é¶ Ô¹Õî ë¹ðîÅé ¶æ¶Í
ÇÜÔóÅ êÅð Ãî¹§ç𯺠ñó¶ ÜÅ Õ¶ À¹ÔçÅ ÁÃð ÇîÇñÁÅ ÃÅù ÁÅé ¶æ¶Í
ÕÆåÆ ðÅÖÆ ÇòÃÅÖÆ ÇòÚ ÒÜ¶ÔÆ ÃÅâÆÓ ñ¾×¶ ׯñÆÁ» îÅðé ôËåÅé ¶æ¶Í
ÕÆåÅ Á¾ÇåÁÅÚÅð ÇéÔ¾ÇæÁ» å¶ Ô¯ÇÂÁÅ Ôôð çÅ ×ðî îËçÅé ¶æ¶Í
ÕÂÆ Ö±Ô ÇòÚ Çâ¾×¶ Ãé ò»× Òï±ÃëÓ îð ×¶ ÕÂÆ ÇåÔŶ ÇÂéÃÅé ¶æ¶Í
îÇÔ§çÆ ñ¾æÆ éÔÆº ÃÆ ÕÂÆ ñÅÇóÁ» çÆ Ô¯ ×¶ ñÔ± ÇòÚ ñÔ±-«ÔÅé ¶æ¶Í
ÇÂÕ¯ ð±ê Á§çð Çâ¾áÅ ÃÅÇðÁ» é¶ À¹Ô ðÔÆî, ÕðåÅð, í×òÅé ¶æ¶Í
ԯ¶ ÷î÷î å¶ ×§×Å ÇÂÕ æ» ÓÕ¾á¶, ðÇñÁÅ õ±é ÇÔ§ç± î¹ÃñîÅé ¶æ¶Í
- ôðø
Óվᶠԯ Õ¶ ׯñÆÁ» ÖÅèÆÁ» é¶ ÁŶ ÇòÛó¶ òÆð Çîñä ¶æ¶Í
ìÆÜ ¶ÕåÅ çÅ Â¶æ¶ ìÆÇÜú ðÇñÁ» Ö±é ÇÔ§ç± î¹ÃñîÅé ¶æ¶Í
-åÆð
ÜÇñ·Á»òÅñ¶ ìÅ× Õ»â ìÅð¶ Ö¹ç ¦âé ÓÚ ÔÅÀ±Ã ÁÅë ÕÅîé÷ ÓÚ Ô¯ÂÆ ìÇÔà ÇòÚ H ܹñÅÂÆ AIB@ ù Õðéñ Ü¯ÃÆÁÅÔ ÃÆ. òË÷ò¹â é¶ ÇÕÔÅ ÃÆ:-
ÒÒ.... ìðåÅéÆÁ» ç¶ ÇÂÇåÔÅà ÇòÚ êÇÔñ» ÇÕèð¶ òÆ ÁÇÜÔÆ ØàéÅ éÔÄ òÅêðÆ.... À°æ¶ ÇÂÕ ïÅç×Åð À°ÃÅðÆ ÜÅÂ¶×ÆÍ À°Ôç¶ çðôé» ù Ôð ÃÅñ Ô÷Åð» ÇÔ¿ç¹ÃåÅéÆ òÔÆð» Ø¼åÆ ÁÅÇÂÁÅ Õðé×¶Í Á³×ð¶÷ òÆ À°æ¶ é§×¶ êËðÄ ÜÅ Õ¶ ÃÆÃ ÇéòÅÇÂÁÅ Õðé×¶.... ë¶ð Ü篺 ÁÃÄ ÇÕèð¶ îé°¼ÖòÅçÆ ÇçzôàÆÕ¯ä çÆ ×¼ñ Õð»×¶ å» ÇÂÔ ÖÈéÆ çÅÃåÅé ÃÅâ¶ î³ÈÔ Óå¶ îÅðÆ ÜÅÂ¶×Æ....ÍÓÓ (òÆ.ÁËé.ç¾åÅ çÆ ê¹ÃåÕ ÇòÚ¯º)
....êð Ü篺 Á¼Ü ÃÅâ¶ ÁÅ÷Åç î¹ñÕ ç¶ ÁÅêä¶ ÔÆ ÔÅÕî ÇÂà ïÅç×Åð ç¶ ÇÂÇåÔÅÃÕ ÇÚ¿é· ÇîàÅÀ°ä ò¼ñ å°ð êËä å» ÇÂà 寺 ÇØéÅÀ°äÆ ×¼ñ Ô¯ð ÕÆ Ô¯ ÃÕçÆ ÔË Áå¶ ÔÅÕî» òñ¯º À°æ¶ êÌôÅÃÇéÕ ÁÇèÕÅðÆÁ» ðÅÔÄ ìÅ× ç¶ ÒÒù¿çðÆÕðéÓÓ ç¶ é»Á Óå¶ ÇÂà ÇÂÇåÔÅÃÕ æ» ù ÃËñÅéÆÁ» ñÂÆ ÇÂÕ ÃËð×ÅÔ ç¶ ðÈê ÇòÚ ìçñä Áå¶ ÇÂÃ ç¶ îÈñ ÃðÈê ù Çò×Åóé çÆÁ» Õ¯Çôô» ÕÆåÆÁ» ÜÅ ðÔÆÁ» Ô¯ä å» ÇÂà êÇò¾åð ÁÃæÅé 寺 À¹åôÅÔ Áå¶ êz¶ðéÅ ñ¶ä òÅñ¶ ñ¯Õ» Çò¾Ú êÆó, öî Áå¶ ×¹¾Ã¶ çÅ å¹øÅé À¹îóéÅ ñÅ÷îÆ þÍ
* E Ãå§ìð B@@G ù ܾÇñ·Á»òÅñ¶ ìÅö ç¶ ìÅÔð éÅñ ñ×çÆÁ» C ç¹ÕÅé» ù êzôÅÃé ò¾ñ¯º ãÅÔ Õ¶ ÇÂé·» ç¹ÕÅé» ç¶ ÇòÚÕÅð î½Ü±ç ܾÇñ·Á»òÅñ¶ ìÅö ù Ü»çÆÁ» ç¯ ÇÂÇåÔÅÃÕ ×ñÆÁ», ÇÜé·» ðÅÔÆº AC ÁêzËñ AIAI ç¶ Ö±éÆ ÃÅÕ¶ òÅñ¶ Ççé ÃËÕó¶ ÷ÖîÆÁ» Áå¶ ÇîzåÕ» ù Õ¾ÇãÁÅ Ç×ÁÅ ÃÆ, çÅ é» ÇéôÅé õåî Õð Çç¾åÅÍ
* F Ãå§ìð ù ÇÂà ìÅð¶ êåÅ ñ×ÇçÁ» ÔÆ ì÷¹ð× ÕÇîÀ±ÇéÃà ÁÅ×± Áå¶ ç¶ô í×å ïÅç×Åð Õî¶àÆ ç¶ î˺ìð ÕÅ. ÃåêÅñ â»× Áå¶ ÕÅ. ÇòîñÅ â»× Ô¯ð ÃÅæÆÁ» ù ñË Õ¶ î½Õ¶ Óå¶ ê¹¾Ü¶ Áå¶ Ü¾Çñ·Á»òÅñ¶ ìÅö àð¾Ãà ç¶ ÃËÕàðÆ î¹ÖðÜÆ éÅñ ÇÂà í§é-å¯ó Çòð¹¾è ð¯Ã êz×à ÕÆåÅÍ î¹ÖðÜÆ é¶ ç¾ÇÃÁÅ ÇÕ ÇÂÔ ÕÅðòÅÂÆ Õ¶ºçðÆ ÃËð-ÃêÅàÅ î§åðÅñ¶ ç¶ êñËé î¹åÅÇìÕ Ô¯ ðÔÆ þÍ ÕÅ. â»× é¶ ÇÂà Çòð¹¾è Ãõå ð¯Ã ÕðÇçÁ» î§× ÕÆåÆ ÇÕ Ü¾Çñ·Á»òÅñ¶ ìÅö çÆ ÇÂÇåÔÅÃÕ Çç¾Ö éÅñ Õ¯ÂÆ Û¶ó-ÛÅó éÅ ÕÆåÆ ÜÅò¶ Áå¶ ÃðÕÅð é¶ ÇÂà Ãì§èÆ Ü¯ òÆ êñËé ÇåÁÅð ÕÆåÅ þ, ñ¯Õ» ÃÅÔîä¶ ðÇÖÁÅ ÜÅò¶Í
* ç¶ô í×å ïÅç×Åð Õî¶àÆ é¶ Ü¾Çñ·Á»òÅñ¶ ìÅö çÆ ÇÂÇåÔÅÃÕ Çç¾Ö éÅñ ÕÆåÆ ÜÅ ðÔÆ Û¶ó-ÛÅó çÅ Ãõå é¯Çàà ñËÇçÁÅ, Õî¶àÆ î˺ìð» çÅ ÇÂ¾Õ òøç î½Õ¶ Óå¶ í¶ÇÜÁÅ, ÇÜÃ é¶ Á§ÇîzåÃð ê¹¾Ü Õ¶ ÕÅ. ÃåêÅñ â»× ù éÅñ ñË Õ¶ ܾÇñ·Á»òÅñ¶ ìÅö çÅ î½Õ¶ çÅ ç½ðÅ ÕÆåÅ Áå¶ ìÅö ù Ü»ÇçÁ» ç¯ å§× ×ñÆÁ» ç¶ ÇéôÅé Öåî Ô¯ä Ãì§èÆ î½ÕÅ ç¶ÇÖÁÅ Áå¶ Á§ÇîzåÃð ç¶ ÃÆéÆÁð òÕÆñ» éÅñ òÆ î¹ñÅÕÅå ÕÆåÆ, ÇÜé·» é¶ ÇÂÔ Õ¶Ã ÔÅÂÆ Õ¯ðà ÇòÚ ÇñÜÅä ìÅð¶ ÃñÅÔ Çç¾åÆÍ òøç é¶ Ü¦èð ê¹¾Ü Õ¶ ç¶ô í×å ïÅç×Åð Õî¶àÆ ù ÃÅðÆ ÜÅäÕÅðÆ Çç¾åÆÍ
* AI Ãå§ìð, B@@G ù ç¶ô í×å ïÅç×Åð Õî¶àÆ é¶ êzËà ÕÅéëð§Ã ì¹ñÅ Õ¶ ܾÇñ·Á»òÅñ¶ ìÅö çÆ Çç¾Ö ù Çò×Åóé Ãì§èÆ Á§ÇîzåÃð êzôÅÃé ò¾ñ¯º ÕÆåÆ ÕÅðòÅÂÆ çÅ ò¶ðòÅ ç¾ÇÃÁÅ Áå¶ À¹Õå ÕÅðòÅÂÆÁ» çÅ Çòð¯è Õðé Áå¶ Ü¾Çñ·Á»òÅñ¶ ìÅö çÆ ÇÂÇåÔÅÃÕ Çç¾Ö ù ÕÅÇÂî ð¾Öä ñÂÆ Ôð çØðô Õðé çÅ ÁËñÅé ÕÆåÅ Áå¶ ñ¯Õ» ù ÇÂà ñÂÆ ñÅîì§ç Ô¯ä çŠþçÅ Çç¾åÅÍ
* B@ Ãå§ìð, B@@G ù ÁõìÅð» ÇòÚ êËzà ÕÅéëð§Ã çÆÁ» õìð» Ûêä Óå¶ Ú§âÆ×ó· ç¶ ÔÅÂÆ Õ¯ðà ç¶ òÕÆñ êz¯. îñÇò§çðÜÆå ÇÃ§Ø òóËÚ é¶ Ç§âÆÁé ÁËÕÃêzËÃ çÆ õìð ç¶ ÁÅèÅð å¶ ÔÅÂÆ Õ¯ðà ÇòÚ Çðξà çÅÇÂð Õð Çç¾åÆÍ
* BA Ãå§ìð B@@G ù ÔÅÂÆ Õ¯ðà ç¶ ÚÆø ÜÃÇàà ÃzÆ òÇðΧçð ÜËé Áå¶ ÜÃÇàà ×ð¯òð Óå¶ ÁèÅÇðå ìËºÚ é¶ Ü¾Çñ·Á»òÅñ¶ ìÅö ÇòÚ ÕÆåÆ ÜÅ ðÔÆ í§é å¯ó Óå¶ ð¯Õ ñÅ Çç¾åÆ Áå¶ ÇÂà Óå¶ Ã¹äòÅÂÆ ñÂÆ BH Ãå§ìð B@@G çÆ ÇîåÆ åËÁ ÕÆåÆ Áå¶ ÇÂà Ãì§èÆ Á§ÇîzåÃð ç¶ ÇâêàÆ ÕÇîôéð ù ÁÅêäÅ ê¾Ö ð¾Öä ñÂÆ çîé ÜÅðÆ ÕÆå¶Í
* BH Ãå§ìð 寺 ìÅÁç Õ¯ðà ÇòÚ Õ¶Ã Ú¾ñçÅ ÇðÔÅ Áå¶ AA ççìð B@@G ù ÔÅÂÆ Õ¯ðà é¶ ÁÅêä¶ êÇÔñ¶ Ãà¶Á ÇòÚ Çã¾ñ ç¶ Õ¶ Á×ñÆ Ã¹äòÅÂÆ G ÜéòðÆ B@@H ù åËÁ ÕÆåÆ Áå¶ Á§ÇîzåÃð ç¶ ÁÇèÕÅðÆÁ» Õ¯ñ¯º ÃÅðÅ ÇðÕÅðâ åñì ÕÆåÅÍ
* ÔÅÂÆ Õ¯ðà ÇòÚ Õ¶Ã çÆ ÕÅðòÅÂÆ ç¶ éÅñ-éÅñ Õî¶àÆ ò¾ñ¯º ܾÇñ·Á»òÅñ¶ ìÅö çÆ ÃÇæåÆ òÅð¶ ò¾Ö-ò¾Ö ðÅÜÃÆ ÁÅ×±Á» ù Áå¶ Ü¾Çñ·Á» òÅñ¶ ìÅö ç¶ àðþà ç¶ Ú¶ÁðîËé âÅ. îéî¯Ôé ÇçØ, ïéÆÁÅ ×»èÆ, Á§ÇìÕÅ Ã¯éÆ ÁÅÇç ù ÇÚ¾áÆÁ» ÇñÖ Õ¶ À¹Õå ØàéÅò» 寺 ÜÅä± ÕðòÅÇÂÁÅ Áå¶ ñ¯óÆçÆ ÕÅðòÅÂÆ çÆ î§× ÕÆåÆÍ
* ÜÇñ·Á»òÅñ¶ ìÅö ç¶ ÇÂÇåÔÅà Ãì§èÆ ÕÅîð¶â ×§èðò öé Õ¯Ûó òñ¯º ê¿ÜÅìÆ Áå¶ ÇÔ§çÆ ÇòÚ ÇÂÕ ÇÕåÅìÚÅ ÛêòÅ Õ¶ ç¶ô íð ç¶ ì¹¾èÆÜÆòÆÁ», êÅðñÆî˺à î˺ìð, Áå¶ Ãí êÅðàÆÁ», Üæ¶ì§çÆÁ» ù í¶ÇÜÁÅ Ç×ÁÅÍ
* ò¾Ö-ò¾Ö åðÆÕ» 寺 ìÅÁç A-I-B@@H ù ÔÅÂÆ Õ¯ðà é¶ ÁÅêäÅ ëËÃñŠùäÅÀ¹ÇçÁ» ÇÂà îÅîñ¶ Çò¾Ú ÁÅêäÅ çÖñ éÅ Çç§ÇçÁÅ, êàÆôé ÇâÃÇîà Õð Çç¾åÆ Áå¶ Ü¾Çñ·Á»òÅñ¶ ìÅö ç¶ Ã§íÅñ çÅ îÅîñÅ ÃðÕÅð, àð¾Ãà Áå¶ ÇÂà éÅñ Ãì§Çèå Çèð» Óå¶ Û¾â Çç¾åÅÍ
* F ÁÕå±ìð, B@@H ù ç¶ô í×å ïÅç×Åð Õî¶àÆ ò¾ñ¯º ܾÇñ·Á»òÅñ¶ ìÅö, Á§ÇîzåÃð ÇòÖ¶ êÔ¹§Ú Õ¶ ð¯Ã êzçðôé ÕÆåÅ, ÇÜà ÇòÚ ò¾Ö-ò¾Ö Á×»Ôòè± Üæ¶ì§çÆÁ» Áå¶ ì¾¹èÆÜÆòÆÁ» é¶ ÇÔξÃÅ ÇñÁÅÍ Õî¶àÆ ç¶ êzèÅé ìÅìÅ í×å ÇÃ§Ø Çìñ×Å çÆ Á×òÅÂÆ ÇòÚ Ü¾Çñ·Á»òÅñ¶ ìÅö 寺 ÔÅñ ×¶à å¾Õ ð¯Ã îÅðÚ ÕÆåÅ Ç×ÁÅ Áå¶ ÇâêàÆ ÕÇîôéð ù î§× ê¾åð Çç¾åÅ, ܯ î½Õ¶ Óå¶ ÁÅ Õ¶ ÁËÃ.âÆ.ÁËî. é¶ êzÅêå ÕÆåÅÍ
* AE ÁÕå±ìð, B@@H ù Õî¶àÆ ò¾ñ¯º ìÅìÅ Çìñ×Å ÜÆ, ÕÅ. ×§èðò öé, ÕÅ. ÚËé ÇÃ§Ø ÚËé çÆ Á×òÅÂÆ ÇòÚ êËzà ÕÅéëð§Ã ÕÆåÆ ×ÂÆ, ÇÜà ÇòÚ À¹é·» ç¾ÇÃÁÅ ÇÕ Ü¾Çñ·Á»òÅñ¶ ìÅö çÆ Çç¾Ö ù ÕÅÇÂî ð¾Öä ñÂÆ ÕÆåÆÁ» ÜÅ ðÔÆÁ» ñ×ÅåÅð ÕÅðòÅÂÆÁ» Áå¶ ÇÂà Ãì§èÆ êzèÅé î§åðÆ, Õ»×ðÃ çÆ Ú¶ÁðêzÃé ïéÆÁÅ ×»èÆ Áå¶ Ô¯ð àð¾ÃàÆÁ» ç¶ òÅð-òÅð ÇèÁÅé ÇòÚ ÇñÁÅÀ¹ä ç¶ ìÅòܱç Õ¯ÂÆ ÕÅðòÅÂÆ éÅ ÕÆåÆ ×ÂÆÍ
ç¶ô í×å ïÅç×Åð Õî¶àÆ é¶ A éò§ìð B@@H ù öçðÆ ìÅÇìÁ» ç¶ AGò¶º î¶ñ¶ ç¶ ò¾â¶ ê¿âÅñ Çò¾Ú ÇòôÅñ ñ¯Õ» ç¶ ÇÂÕ¾á Çò¾Ú ÜÇñ·Á»òÅñ¶ ìÅö ÇòðÅÃå ù ìÚÅÀ¹ä Ãì§èÆ îåÅ ê¶ô ÕÆåÅ, ÇÜà ù ê¹ðܯô Ô¹§×Åð¶ éÅñ êÅÃ ÕÆåÅ Áå¶ Õî¶àÆ é¶ Á×ñ¶ çØðô çÅ ÁËñÅé ÕðÇçÁ» BF ççìð ù Á§ÇîzåÃð ÇòÖ¶ ÇÂÕ ÇòôÅñ ÜéåÕ îÅðÚ Õðé çŠþçÅ Çç¾åÅ, ÇÜà ÇòÚ Ãí ðÅÜéÆÇåÕ, ÃîÅÇÜÕ é½ÜòÅé Üæ¶ì§çÆÁ» ù ÇÂà çØðô ÇòÚ Á×¶ ÁÅÀ¹ä çÆ ÁêÆñ ÕÆåÆÍ
ç¶ô í×å ïÅç×Åð Õî¶àÆ ç¶ Ã¾ç¶ ç¶ Ô¹§×Åð¶ Çò¾Ú ê¿ÜÅì íð 寺 ò¾Ö-ò¾Ö Üæ¶ì§çÆÁ», ÇÜé·» Çò¾Ú Ãðì íÅðå é½ÜòÅé ÃíÅ, ôÔÆç í×å ÇÃ§Ø é½ÜòÅé ÃíÅ, é½ÜòÅé íÅðå ÃíÅ, ÜéòÅçÆ é½ÜòÅé ÃíÅ, ÇÂéÕñÅìÆ é½ÜòÅé ÃíÅ, ðËâÆÕñ é½ÜòÅé ÃíÅ, ÁÅñ ǧâÆÁÅ Ãà±â˺à ëËâð¶ôé, ê¿ÜÅì Ãà±â˺à ï±éÆÁé, ê¿ÜÅì Ãà±â˺à ëËâð¶ôé, Ãà±â˺à ëËâð¶ôé ÁÅø ǧâÆÁÅ, ÁÅñ ǧâÆÁÅ Ãà±â˺àà ÁËÃ¯ÃÆÂ¶ôé Áå¶ ò¾Ö-ò¾Ö ÇÕÃÅé-î÷ç±ð î¹ñÅ÷î Üæ¶ì§çÆÁ» é¶ ÜÇñ·Á»òÅñ¶ ìÅö çÆ ÇòðÅÃå ù ìÚÅÀ¹ä ñÂÆ Ãð×ðî ÁËÕôé ÕÆå¶Í ê¿ÜÅì Ãà±à˺â ï±éÆÁé, é½ÜòÅé íÅðå ÃíÅ é¶ ç¶ô í×å ïÅç×Åð Õî¶àÆ ç¶ Ã¾ç¶ Óå¶ ê¿ÜÅì íð ç¶ Çê¿â» Áå¶ ôÇÔð» Çò¾Ú êzÚÅð î¹ÇÔ§î ÚñÅÂÆ, Õ§è» Óå¶ éÅÁð¶ ÇñÖ¶Í Ô÷Åð» çÆ Ç×äåÆ Çò¾Ú ñÆøñ¶à ò§â¶Í BC ÜéòðÆ, B@@I ù Ã±ì¶ íð çÆÁ» ÇòÇçÁÕ Üæ¶ì§çÆÁ» Çò¾Ú ÔóåÅñ çŠþçÅ Çç¾åÅ, ÇÜà ù íðê±ð Ô¹§×ÅðÅ ÇîÇñÁÅÍ BH ÜéòðÆ å¯º C ëðòðÆ B@@I ù ê¿ÜÅì íð Çò¾Ú Ú¶åéÅ îÅðÚ, Þ§âÅ Áå¶ îôÅñ îÅðÚ ÁÅï¯ÇÜå ÕÆå¶ Áå¶ AB ëðòðÆ B@@I ù Á§ÇîzåÃð ÇòÖ¶ ò¾â¶ î¹÷ÅÔð¶ ñÂÆ ê¯Ãàð Õ¾ã Õ¶ Ã±ì¶ íð ç¶ ñ¯Õ» ù þçÅ Çç¾åÅÍ AB ëðòðÆ çÆ ðËñÆ ù ç¯Ô» Üæ¶ì§çÆÁ» ç¶ ÁÅ×±Á» 寺 ÇÂñÅòÅ ç¶ô í×å ïÅç×Åð Õî¶àÆ ç¶ Üéðñ ÃËÕàðÆ ÕÅîð¶â é½ÇéÔÅñ ÇÃ§Ø é¶ Ãì¯Çèå ÕÆåÅÍ êzçðôéÕÅðÆÁ» é¶ ôÔÆçÆ ñÅà ç¹ÁÅñ¶ êzÇðÕðîÅ ÕðÕ¶ ôÔÆç» ù ôðè»ÜñÆ í¶ºà ÕÆåÆÍ ðËñÆ å¯º ìÅÁç Ü篺 êzçðôéÕÅðÆ òÅÇêà ÁÅ ðÔ¶ Ãé å» ì¹ÖñÅÂÆ ê¹ÇñÃ é¶ À¹é·» å¶ ñÅáÆÚÅðÜ ÕÆåÅ Áå¶ DA î¹÷ÅÔðÅÕÅðÆÁ» ù Ç×zøåÅð Õð ÇñÁÅ, ÇÜé·» Çò¾Ú AC ñóÕÆÁ» ôÅÇîñ ÃéÍ ÇÂà ØàéÅÕzî çÆ ê¿ÜÅì íð Çò¾Ú ×±§Ü êÂÆ Áå¶ Ãí êÅÇÃÁ» 寺 ê¹Çñà ÕÅðòÅÂÆ çÆ ÇéÖ¶èÆ Ô¯ÂÆÍ ç¶ô í×å ïÅç×Åð Õî¶àÆ çÅ ÇÂ¾Õ òøç Üéðñ ÃËÕàðÆ ÕÅîð¶â é½ÇéÔÅñ ÇÃ§Ø çÆ Á×òÅÂÆ å¹ð§å Á§ÇîzåÃð ê¹¾ÇÜÁÅ Áå¶ ê¹Çñà ÁÇèÕÅðÆÁ» éÅñ Çîñ Õ¶ ñóÕÆÁ» ù å¹ð§å Çìé» ôðå ÇðÔÅÁ ÕðòÅÇÂÁÅ Áå¶ À¹Ã Ççé î½Õ¶ Óå¶ êÔ¹§Ú¶ âÆ.ÜÆ.êÆ. Áå¶ À¹Ú ÁÇèÕÅðÆÁ» éÅñ Çîñ Õ¶ ÃÅð¶ Ç×zøåÅð ÇòÇçÁÅðæÆÁ» ù Çìé·» ôðå ÇðÔÅÁ Õðé Áå¶ ç¶ô í×å ïÅç×Åð Õî¶àÆ òñ¯º ÜÇñ·Á»òÅñ¶ ìÅö ìÅð¶ ô¹ð± ÕÆåÆ î¹ÇÔ§î 寺 ÜÅä± ÕðòÅÇÂÁÅ Áå¶ ÜÇñ·Á»òÅñ¶ ìÅö ç¶ ÇÂÇåÔÅà ìÅð¶ ÕÅ. ×§èðòöé Õ¯Ûó òñ¯º ÇñÇÖÁÅ ÇÕåÅìÚÅ òÆ Çç¾åÅÍ
ÜÇñ·Á»òÅñ¶ ìÅö ç¶ î±ñ Ãð±ê ù Çò×Åóé Çòð¹¾è ç¶ô í×å ïÅç×Åð Õî¶àÆ é¶ ìÆóÅ ü¾ÇÕÁÅ, ÇÜà Çò¾Ú ôÔÆç í×å ÇÃ§Ø é½ÜòÅé ÃíÅ ê¿ÜÅì Áå¶ ÔÇðÁÅäÅ, ê¿ÜÅì Ãà±â˺àà ëËâð¶ôé ñ×ÅåÅð ÁÅêäÅ ìäçÅ ï¯×çÅé êÅÀ¹ºçÆ ðÔÆÍ ÜÇñ·Á»òÅñ¶ ìÅö ç¶ î±ñ Ãð±ê ù Çò×Åóé Çòð¹¾è ÁÅêä¶ å½ð Óå¶ BC ëðòðÆ ù ç¯Ô» Üæ¶ì§çÆÁ» ç¶ Üæ¶ îÅðÚ ù ÜÇñ·Á»òÅñ¶ ìÅö ÜÅä 寺 ð¯Õ ÇñÁÅ Áå¶ ôðè»ÜñÆ í¶ºà éÅ Õðé Çç¾åÆÍ À¹Ã Ü×·Å Óå¶ ê¹Çñà çÆÁ» èÅó» ñ×Å Çç¾åÆÁ»Í ìÅö ç¶ ìÅÔðñ¶ ×¶à Óå¶ èðéÅ ñÅÇÂÁÅ Ç×ÁÅ Áå¶ ê¹Çñà êzôÅÃé ù òÅðÇé§× Çç¾åÆ ÇÕ ÁÃÆº Ü篺 ç¹ìÅðÅ ÁÅò»×¶, ÜÇñ·Á»òÅñ¶ ìÅö ç¶ Á§çð ÜÅ Õ¶ ôðè»ÜñÆ ÷ð±ð ç¶ò»×¶Í ÇÂà çÅ êzÚÅð ê±ð¶ ê¿ÜÅì Çò¾Ú ÕÆåÅ Ç×ÁÅÍ AF îÅðÚ ù ôÔÆç í×å ÇÃ§Ø é½ÜòÅé ÃíÅ Áå¶ ê¿ÜÅì Ãà±â˺àà ëËâð¶ôé ç¶ Ã¾ç¶ Óå¶ ê¿ÜÅì íð ç¶ é½ÜòÅé ÇòÇçÁÅðæÆÁ» é¶ ÜÇñ·Á»òÅñ¶ ìÅö çÆ èðåÆ Óå¶ ÇÂÕ¾á ÕðÕ¶ ð¯Ô íðê±ð î¹÷ÅÔðÅ ÕÆåÅÍ é½ÜòÅé» ÇòÇçÁÅðæÆÁ» çÅ Üñ±Ã ê±ð¶ ܯô Çò¾Ú éÅÔð¶ îÅðçÅ ê¹Çñà çÆÁ» ð¯Õ» å¯ó Õ¶ ÜÇñ·Á»òÅñ¶ ìÅö ç¶ ×¶à Õ¯ñ êÔ¹§Ú Ç×ÁÅÍ ê¹ÇñÃ é¶ é½ÜòÅé» Óå¶ ñÅáÆ ÚÅðÜ òÆ ÕÆåÅÍ ÇÂÃ ç¶ ìÅòܱç é½ÜòÅé ÁÅêä¶ ÁËÕôé Çò¾Ú Ãøñ Ô¯Â¶Í é½ÜòÅé», ÇòÇçÁÅðæÆÁ» ç¶ çìÅÁ Á¾×¶ ÃðÕÅð ù Þ¹ÕäÅ ÇêÁÅÍ Õ¯åòÅñÆ ÓÚ âÆ.ÃÆ., ÁËÃ.ÁËÃ.êÆ., ÁËÃ.âÆ.ÁËî. 寺 ÇÂñÅòÅ À¹Ú ÁÇèÕÅðÆÁ» é¶ ÃíÅ ç¶ ÁÅ×±Á» éÅñ îÆÇà§× ÕÆåÆÍ ÇÜà Çò¾Ú î§×» î§éÆÁ» ×ÂÆÁ» ÇÕ ÜÇñ·Á»òÅñ¶ ìÅö çÆ À¹ÃÅðÆ À¹éÅ ÇÚð éÔÆº ÕÆåÆ ÜÅò¶×Æ, ÇܧéÅ ÇÚð àð¾Ãà éÅñ îÆÇà§× éÔÆº ÕðÅÂÆ Ü»çÆ, ÇàÕà ëÆÃ Õ¯ÂÆ éÔÆº ñ׶ׯ, ñÅÂÆà Á˺â ÃÅÀ±ºâ çÆ ÃÇ´êà êÇÔñ» ÇçÖÅÂÆ ÜÅò¶×Æ, ׯñÆÁ» ç¶ ÇéôÅé ×ñÅÃòÅñ éÅñ çíÅñ¶ ÜÅä×¶, Ç×zøåÅð ÕÆå¶ ÁÅ×± ÇðÔÅÁ ÕÆå¶ ÜÅä×¶ Áå¶ ôðè»÷ñÆ í¶ºà Õð ñÂÆ ×¶à ù Ö¯ñ Çç¾åÅ Ç×ÁÅÍ îÆÇà§× 寺 ìÅÁç ÇÂÔ ÁËñÅé ÁËÃ.âÆ.ÁËî. ÇðôÆ Á§ÇîzåÃð ù é½ÜòÅé», ÇòÇçÁÅðæÆÁ» ç¶ ÇÂÕ¾á ÇòÚ ÕðéÅ ÇêÁÅÍ ÃÅð¶ ÃÅæÆÁ» é¶ ìÅö ç¶ Á§çð ÜÅ Õ¶ ôðè»÷ñÆ Çç¾åÆÍ BD îÂÆ ܦèð, Çëñ½ð, G ܱé Á§ÇîzåÃð, AI ܱé ù Çëð¯÷ê¹ð Áå¶ CA ܹñÅÂÆ ù ùéÅî ÓÚ ÕéòËéôé» ÕÆåÆÁ» ×ÂÆÁ»Í ÇÜé·» ÇòÚ êÅÃ ÕÆåÅ Ç×ÁÅ ÇÕ ÜÇñ·Á»òÅñ¶ ìÅö ç¶ Ãì§è ÇòÚ î§éÆÁ» î§×» ù å¹ð§å ñÅ×± ÕÆåÅ ÜÅò¶ Áå¶ ðÇÔ§çÆÁ» î§×» Óå¶ ×½ð ÕÆåÅ ÜÅò¶Í
AG ëðòðÆ B@@I ù Üñ§èð Áå¶ BA ëðòðÆ B@@I ù ñ¹ÇèÁÅäÅ ÇòÖ¶ I Üæ¶ì§çÆÁ» Óå¶ ÁèÅðå ÜÇñ·Á»òÅñÅ ìÅö ìÚÅÀ¹ Õî¶àÆ ò¾ñ¯º ÇòôÅñ îÆÇà§×» ÕÆåÆÁ» ×ÂÆÁ» Áå¶ AH îÅðÚ B@@I ù Üñ§èð ÇòÖ¶ ÇòôÅñ ÕéòËéôé ÕÆåÆ ×ÂÆÍ AC ÁêzËñ ù ÜÇñ·Á»òÅñÅ ìÅö ÁËÕôé Õî¶àÆ Áå¶ ç¶ô í×å ïÅç×Åð Õî¶àÆ ç¶ é¹îÅÇÂ§ç¶ ÜÇñ·Á»òÅñ¶ ìÅö ç¶ àð¾Ãà ù Çîñ¶ Áå¶ àð¾Ãà é¶ ÕÂÆ î§×» î§é ñÂÆÁ» Áå¶ Á×¶ 寺 ×¾ñìÅå ÜÅðÆ ð¾Öä çÅ ÇòôòÅô ç¹ÁÅÇÂÁÅÍ
ÜéòÅçÆ é½ÜòÅé ÃíÅ Áå¶ Ãà±â˺à ëËâð¶ôé ÁÅø ǧâÆÁÅ òñ¯º ñìÅ Õî¶àÆ çÆ îÆÇà§× ÕðÕ¶ ÃÅÇðÁ» Ç÷ÇñÁ» Çò¾Ú ÜÇñ·Á»òÅñ¶ ìÅö çÆ Çç¾Ö ù Çò×Åóé Çòð¹¾è Ã±ì¶ íð Çò¾Ú î¹ÇÔ§î ÚñÅÂÆÍ BF ëðòðÆ ù ÁËÃ.ÁËë.ÁÅÂÆ ò¾ñ¯º ê¿ÜÅì íð ç¶ ÇòÇçÁÕ ÁçÅÇðÁ» Çò¾Ú ÔóåÅñ ÕðÕ¶ ðËñÆÁ» ÕÆåÆÁ»Í ëðòðÆ îÔÆé¶ Çò¾Ú ÜéòÅçÆ é½ÜòÅé ÃíÅ ò¾ñ¯º ê¿ÜÅì Áå¶ åÇÔÃÆñ ê¾èð Óå¶ ÇÂÕ¾á ÕðÕ¶ êzèÅé î§åðÆ ç¶ é» î§× ê¾åð Çç¾å¶Í
Ãðì íÅðå é½ÜòÅé ÃíÅ Áå¶ ÁÅñ ǧâÆÁÅ Ãà±â˺àà ëËâð¶ôé çÅ ÇÂÕ ò¾âÅ òøç ô¹ð±ÁÅå î½Õ¶ Óå¶ ÃæÅé å¶ ÇéðÆÖä Õðé ñÂÆ Ç×ÁÅ å¶ ÁõìÅð Çò¾Ú ÃðÕÅð çÆ éÆåÆ ù Ü×-ÜÅÔð ÕÆåÅÍ ôÔÆç À±èî ÇÃ§Ø ç¶ Üéî Ççé å¶ BF ççìð B@@H ù Ô¯ð ÜéåÕ Üæ¶ì§çÆÁ» éÅñ Çîñ Õ¶ ÜÇñ·Á»òÅñ¶ ìÅö 寺 ð¯Ô íðê±ð î¹÷ÅÔðÅ ô¹ð± ÕðÕ¶ ÔÅñ ×¶à ÃîÅêå ÕÆåÅ Áå¶ À±èî ÇÃ§Ø ç¶ ôÔÆçÆ ÇçòÃ å¶ CA ܹñÅÂÆ B@@I ù Ãðì íÅðå é½ÜòÅé ÃíÅ òñ¯º ׯñìÅö 寺 î¹÷ÅÔðÅ ô¹ð± ÕðÕ¶ ÔÅñ ×¶à æ»Âƺ ÜÇñ·Á»òÅñ¶ ìÅö ç¶ Á§çð êÔ§¹ÇÚÁÅÍ ÃðÕÅð é¶ ×¯ñ ìÅö 寺 ñË Õ¶ ÜÇñ·Á»òÅñ¶ ìÅö å¾Õ ðÃå¶ ù ê¹Çñà ÛÅÀ±äÆ Çò¾Ú ìçñ Çç¾åÅÍ Ãõå ê¹Çñà ð¯Õ» ç¶ ìÅòܱç ê¹ñÆÃ çÆÁ» Õ§è» å¯ó Õ¶ é½ÜòÅé-î¹§â¶, Õ¹óÆÁ» ìÅö ç¶ Á§çð ÜÅä ÔÆ òÅñ¶ Ãé ÇÕ ì¶ìà ԯ¶ êzôÅÃé é¶ ÇÂÜÅ÷å ç¶ Çç¾åÆÍ ð¯Ô íðê±ð ÕÅøñÅ ìÅö Á§çð ôÔÆç» çÆ èðåÆ ù êzäÅî ÕðÕ¶ å¶ îÆâÆÂ¶ éÅñ ð±ìð± Ô¯ Õ¶ òÅêà êðÇåÁÅÍ
ÇÂéÕñÅìÆ é½ÜòÅé ÃíÅ òñ¯º òÆ ç¶ô í×å ïÅç×Åð Õî¶àÆ ç¶ Ã¾ç¶ Óå¶ Ã±ì¶ íð Çò¾Ú î¹ÇÔ§î ÚñÅÂÆ ×ÂÆÍ AF éò§ìð, B@@H: Ã±ì¶ ç¶ ÇÂÜñÅà Çò¾Ú ç¶ô í×å ïÅç×Åð ÔÅñ Õî¶àÆ ç¶ ×¹ðîÆå ÇÃ§Ø ÜÆ òñ¯º ÜÇñ·Á»òÅñ¶ ìÅö ìÅð¶ Çðê¯ðà ð¾Ö¶ ÜÅä Óå¶ ìÅö ÇòÚ Ô¯ ðÔÆÁ» åìçÆñÆÁ» ÇÖñÅø îåÅ ê¶ô ÕÆåÅ Ç×ÁÅÍ
A@ ççìð, B@@H: Ú§âÆ×ó· ÇòÚ ÃËîÆéÅð ÕðòÅÇÂÁÅ Ç×ÁÅ Áå¶ Ô¯ðé» å¯º ÇÂñÅòÅ ÇÂÃ î¹¾ç¶ å¶ òÆ é½ÜòÅé» ù ÜÅäÕÅðÆ Çç¾åÆ ×ÂÆÍ
C@ ççìð, B@@H: îÅéÃÅ Çò¾Ú ÇÂÃ î¹¾ç¶ Óå¶ ÇÂÎ¾Õ ò¾âÆ îÆÇà§× ì¹ñÅÂÆ ×ÂÆÍ ÇÂà îÆÇà§× Çò¾Ú ñÅ×ñ¶ Çê¿â» ç¶ é½ÜòÅé» ù ÇÂվᶠÕðÕ¶ ìÅö Çò¾Ú ÃðÕÅð òñ¯º ÕÆåÆÁ» ÜÅ ðÔÆÁ» åìçÆñÆÁ» ìÅð¶ ùڶå ÕÆåÅ Ç×ÁÅÍ ÇÂö åð·» B ÜéòðÆ, AI ÜéòðÆ, BE ÜéòðÆ, D ëðòðÆ Áå¶ AE ëðòðÆ B@@I ù ê¿ÜÅì íð ç¶ ò¾Ö-ò¾Ö Çê¿â», ÕÃÇìÁ» Áå¶ ôÇÔð» Çò¾Ú îÆÇà§×» å¶ ÃËîÆéÅð ÕðÕ¶ ÜÇñ·Á»òÅñ¶ ìÅö ìÅð¶ ÚñÅÂÆ ÜÅ ðÔÆ î¹ÇÔ§î 寺 ÜÅä± ÕðÅÇÂÁÅ Áå¶ ìÔ¹å ÃÅð¶ ôÇÔð» ÓÚ ðËñÆÁ» Áå¶ ÁðæÆ ë±Õ î¹÷ÅÔð¶ òÆ ÕÆå¶Í ÇÂéÕñÅìÆ é½ÜòÅé ÃíÅ òñ¯º ÃðÕÅðÆ ðò¾ÂÆÂ¶ çÆ Çé§çÅ Õðç¶ Ô¯Â¶ ç¶ô íð ç¶ ò¾Ö-ò¾Ö ñÇìÁ» 寺 êzèÅé î§åðÆ ù ò¾âÆ Ç×äåÆ ÓÚ ê¯Ãà ÕÅðâ í¶Ü¶ ×¶Í
ÇÂà 寺 ÇÂñÅòÅ ÇçÔÅåÆ î÷ç±ð» çÆÁ» ê¿ÜÅì Üæ¶ì§çÆÁ» òñ¯º «ÇèÁÅä¶ ÇòÖ¶ ÇòôÅñ ÇÂÕ¾á ÕðÕ¶ Áå¶ ìÇá§âÅ ÇòÖ¶ íÅðåÆ ÇÕÃÅé ï±éÆÁé (À¹×ðÅÔ») Áå¶ Üñ§èð Çò¾Ú ܶ.êÆ.ÁËî.ú. òñ¯º ÇòôÅñ ÇÂÕ¾á Çò¾Ú ÜÇñ·Á»òÅñ¶ ìÅö çÆ ÇÂÇåÔÅÃÕ Çç¾Ö ù çíÅñä ç¶ îå¶ êÅÃ ÕÆå¶ ×¶Í
ÇÂé·» çØðô» ç¶ çìÅÁ ÃçÕÅ ÜÇñ·Á»òÅñ¶ ìÅö ç¶ àð¾Ãà é¶ ç¶ô í×å ïÅç×Åð Õî¶àÆ (Üñ§èð) Áå¶ Ã§Øðô Õð ðÔÆÁ» Üæ¶ì§çÆÁ» ç¶ é¹îÅǧÇçÁ» ù ×¾ñìÅå çŠþçÅ Çç¾åÅÍ ÇÜà Çò¾Ú àð¾Ãà ç¶ îËéÇÜ§× àð¾Ãà ÁÅð.ÁËñ. íÅàÆÁ», éòܯå Çþ¾è± ÁËî.êÆ., î¶Áð Áå¶ Çç¾ñÆ å¯º ê¹ðÅå¾åò ÇòíÅ× Áå¶ ÕñÚðñ ÇòíÅ× ç¶ é¹îÅÇÂ§ç¶ ôÅÇîñ Ô¯Â¶Í îÆÇà§× Çò¾Ú ëËÃñÅ Ô¯ÇÂÁÅ ÇÕ ÜÇñ·Á»òÅñ¶ ìÅö çÆ ç¶Öð¶Ö çÅ Ç÷§îÅ à±Çð÷î ÇòíÅ× å¯º ñË Õ¶ îÇéÃàðÆ ÁÅø ÕñÚðñ ù ç¶ Çç¾åÅ ÜŶ×Å Áå¶ À¹æ¶ Ú¾ñä òÅñÅ ñÅÂÆà Á˺â ÃÅÀ±ºâ ÇÃÃàî, ôÔÆç À¹èî ÇÃ§Ø çÅ ì¹¾å ñÅÀ¹ä, ÇîÀ±÷ÆÁî ìÅð¶ Õî¶àÆ, À¹Õå Üæ¶ì§çÆÁ» çÆ ÃñÅÔ éÅñ Õçî ü¾Õ¶×Æ Áå¶ ×¾ñìÅå çÅ ÇÃñÇÃñÅ ÜÅðÆ ðÇÖÁÅ ÜŶ×ÅÍ ç¶ô í×å ïÅç×Åð Õî¶àÆ Ãî±Ô çØðôôÆñ Üæ¶ì§çÆÁ» ù ÁêÆñ ÕðçÅ þ ÇÕ ÇéôÅé¶ çÆ ê±ðåÆ å¾Õ çØðô ÜÅðÆ ðÇÖÁÅ ÜŶÍ

-×¹ðîÆå
ÕéòÆéð, ÃÇíÁÅÚÅðÕ Çò¿×
ç¶ô í×å ïÅç×Åð Õî¶àÆ, ܦèð


Desh Bhagat Yadgar has emerged a renowned centre for social, political and educational activities in this region. Hardly a day passes without a meeting of one kind or another with gathering of political rallies, social scientists, workers and labourers, trade unionists, students, writers and artists.

Desh Bhagat Yaadgar Committee arranges seminars and lectures by public figures in order to promote science, literature, fine arts, and furthers the cause of social, economic and political education imparting secular, patriotic and cultural values for ideal citizenship.

Annual fair known as Ghadri Babaian da Mela is well-known event attracting thousand of spectators. This takes place in the last week of October with an all-night performance of plays as its special feature. The fair is now spread into three-days gala event with special events for children. Another highlight of this fair is the participation by school pupils from educational institutions competing in spot paintings, music, theatrical plays, essay writing and quiz programme. In addition, plays are staged by renowned artists along with poetry recitals as also lectures by eminent authorities on socio-economic issues. The fair attracts many community and small left-wing publishers with book exhibitions. Inspired by this festival, similar fairs have been organised on other towns of Punjab as well among Indian communities of America and Canada.